ਫ਼੍ਰੈਂਚ ਓਪਨ : ਮੈਚ ਫ਼ਿਕਸਿੰਗ ਦੇ ਸ਼ੱਕ ’ਚ ਰੂਸੀ ਖਿਡਾਰੀ ਨੂੰ ਕੀਤਾ ਗਿਆ ਗਿ੍ਰਫ਼ਤਾਰ

Friday, Jun 04, 2021 - 06:49 PM (IST)

ਸਪੋਰਟਸ ਡੈਸਕ— ਪਿਛਲੇ ਸਾਲ ਮੈਚ ਫ਼ਿਕਸਿੰਗ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਰੂਸ ਦੀ ਟੈਨਿਸ ਖਿਡਾਰੀ ਯਾਨਾ ਸਿਜ਼ਿਕੋਵਾ ਨੂੰ ਫ਼੍ਰੈਂਚ ਓਪਨ ਗ੍ਰੈਂਡਸਲੈਮ ਦੇ ਦੌਰਾਨ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਇਸਤਗਾਸਾ ਪੱਖ ਦੇ ਦਫ਼ਤਰ ਨੇ ਦਿੱਤੀ। ਦਫ਼ਤਰ ਮੁਤਾਬਕ, 26 ਸਾਲਾ ਦੀ ਸਿਜਿਕਿਵੋ ਨੂੰ ਵੀਰਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਸ ਨੂੰ ਸਤੰਬਰ 2020 ’ਚ ਖੇਡ ’ਚ ਰਿਸ਼ਵਤ ਲੈਣ ਤੇ ਸੰਗਠਿਤ ਧੋਧਧੜੀ ਕਰਨ ਦੇ ਦੋਸ਼ਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ।


Tarsem Singh

Content Editor

Related News