WWE ਦੀ ਰੈਸਲਰ ਨਿੱਕੀ ਬੇਲਾ ਦੇ ਘਰ ਗੂੰਜੀਆ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ
Monday, Aug 03, 2020 - 12:40 PM (IST)
![WWE ਦੀ ਰੈਸਲਰ ਨਿੱਕੀ ਬੇਲਾ ਦੇ ਘਰ ਗੂੰਜੀਆ ਕਿਲਕਾਰੀਆਂ, ਆਇਆ ਨੰਨ੍ਹਾ ਮਹਿਮਾਨ](https://static.jagbani.com/multimedia/2020_8image_12_39_014025663nikkibella.jpg)
ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੀ ਰੈਸਲਰ ਨਿੱਕੀ ਬੇਲਾ ਨੇ ਅੱਜ ਬੇਟੇ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਨਿੱਕੀ ਨੇ ਖੁਦ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪ੍ਰਸ਼ਸੰਕਾਂ ਵਧਾਈ ਦੇਣੀ ਸ਼ੁਰੂ ਕਰ ਦਿੱਤੀ । ਦੱਸ ਦੇਈਏ ਕਿ ਨਿੱਕੀ ਬੇਲਾ ਦਾ ਇਹ ਪਹਿਲਾ ਬੱਚਾ ਹੈ।
ਇਹ ਵੀ ਪੜ੍ਹੋਂ : ਟਵਿੱਟਰ 'ਤੇ WWE ਦੀ ਰੈਸਲਰ ਨੂੰ ਲੋਕ ਭੇਜ ਰਹੇ ਨੇ ਗੰਦੇ ਮੈਸੇਜ, ਦੁਖੀ ਹੋ ਕੀਤਾ ਇਹ ਐਲਾਨ
ਦਰਅਸਲ, ਨਿੱਕੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ ‘ਸਾਡਾ ਬੱਚਾ ਮੁੰਡਾ ਹੈ ਅਸੀ HAPPIER ਅਤੇ LOVE ’ਚ ਹੋਰ ਵਧੇਰੇ ਨਹੀਂ ਹੋ ਸਕਦੇ! ਹਰ ਕੋਈ ਸੁਰੱਖਿਅਤ ਅਤੇ ਸਿਹਤਮੰਦ ਹੈ। ਦੱਸ ਦੇਈਏ ਕਿ ਨਿੱਕੀ ਨੇ ਆਪਣੀ ਪੋਸਟ ’ਚ ਆਪਣੇ ਬੇੇਟੇ ਦਾ ਹੱਥ ਵਾਲੀ ਫੋਟੋ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇੰਟਰਨੈੱਟ ’ਤੇ ਜਮ ਕੇ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋਂ : ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'