ਬਿਨਾਂ ਹੱਥਾਂ ਦੇ ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ, ਸਾਹਾ ਨੇ ਸਾਂਝੀ ਕੀਤੀ ਵੀਡੀਓ
Tuesday, Apr 02, 2019 - 01:08 PM (IST)

ਜਲੰਧਰ : ਭਾਰਤੀ ਕ੍ਰਿਕਟ ਰਿਧੀਮਾਨ ਸਾਹਾ ਨੇ ਸੋਸ਼ਲ ਮੀਡੀਆ 'ਤੇ ਇਕ ਅਜਿਹੇ ਨੌਜਵਾਨ ਕ੍ਰਿਕਟਰ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਦੋਨਾਂ ਹੱਥ ਨਹੀਂ ਹਨ। ਬਾਵਜੂਦ ਇਸ ਦੇ ਉਹ ਸ਼ਾਨਦਾਰ ਗੇਂਦਬਾਜ਼ੀ ਕਰਦਾ ਹੈ। ਗਲੀ ਕ੍ਰਿਕਟ ਦੀ ਇਸ ਵੀਡੀਓ 'ਚ ਬੱਚਾ ਆਪਣੇ ਦੋਵਾਂ ਕੂਹਣੀਆਂ ਨੂੰ ਆਪਸ 'ਚ ਜੋੜ ਕੇ ਗੇਂਦ ਸੁੱਟਦਾ ਨਜ਼ਰ ਆ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਉਕਤ ਬੱਚੇ ਦੀ ਬਾਲ ਸਿੱਧੀ ਵਿਕਟ 'ਤੇ ਵੀ ਜਾਂਦੀ ਵਿੱਖਦੀ ਹੈ।
Doesn’t stop him from playing cricket. pic.twitter.com/9Z7F9lUych
— Wriddhiman Saha (@Wriddhipops) April 1, 2019
ਪਹਿਲਾਂ ਵੀ ਆ ਚੁਕੀ ਹੈ ਅਜਿਹੀ ਹੀ ਇਕ ਵੀਡੀਓ
ਇਹ ਪਹਿਲਾ ਮੌਕਾ ਨਹੀਂ ਹੈ ਜਦ ਸ਼੍ਰੀਰਕ ਤੌਰ 'ਤੇ ਅਸਮਰੱਥ ਕ੍ਰਿਕਟਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਾ ਹੋਇਆ ਦਿੱਸਦਾ ਹੈ। ਕੁਝ ਸਮਾਂ ਪਹਿਲਾਂ ਕਸ਼ਮੀਰ ਦੇ ਆਮਿਰ ਹੁਸੈਨ ਦੀ ਇਕ ਵੀਡੀਓ ਇੰਝ ਹੀ ਸੋਸ਼ਲ ਸਾਈਟਸ 'ਤੇ ਵਾਇਰਲ ਹੋਈ ਸੀ। ਆਮਿਰ ਦਾ ਕ੍ਰਿਕਟ ਬੈਟ ਬਣਾਉਣ ਵਾਲੀ ਮਸ਼ੀਨ 'ਚ ਹੱਥ ਆ ਗਿਆ ਸੀ। ਤੱਦ ਉਹ ਸਿਰਫ 8 ਸਾਲ ਦੇ ਸਨ। ਉਨ੍ਹਾਂ ਨੇ ਕ੍ਰਿਕਟ ਖੇਡਣ ਦਾ ਜਨੂੰਨ ਨਹੀਂ ਛੱਡਿਆ ਅਤੇ ਪੈਰ ਨਾਲ ਗੇਂਦਬਾਜ਼ੀ ਕਰਨ 'ਚ ਸਫਲਤਾ ਹਾਸਲ ਕੀਤੀ।
ਬੀ. ਐੱਸ ਸ਼ਿਵ ਨੇ ਪੇਸ਼ ਕੀਤੀ ਸੀ ਮਿਸਾਲ:
ਸਰੀਰਕ ਰੂਪ ਨਾਲ ਨਿਰਬਲ ਹੋਣ ਦੇ ਬਾਵਜੂਦ ਵੀ ਟੀਮ ਇੰਡੀਆ ਲਈ ਬਿਤਰਤੀਨ ਪ੍ਰਦਰਸ਼ਨ ਦਾ ਕ੍ਰੈੈਡਿਟ ਬੀ. ਐੱਸ. ਸ਼ਿਵ ਨੂੰ ਜਾਂਦਾ ਹੈ। ਸ਼ਿਵ ਦਾ ਇਕ ਹੱਥ ਪੋਲੀਓ ਦਾ ਸ਼ਿਕਾਰ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਸੰਸਾਰ ਭਰ ਦੇ ਬੱਲੇਬਾਜ਼ਾ ਨਾਲ ਆਪਣਾ ਲੋਹਾ ਮਣਵਾਇਆ।