ਰਿਧੀਮਾਨ ਸਾਹਾ ਦੇ ਘਰ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਛੇਤੀ ਬਣਨ ਵਾਲੇ ਹਨ ਪਿਤਾ

Friday, Oct 25, 2019 - 04:17 PM (IST)

ਰਿਧੀਮਾਨ ਸਾਹਾ ਦੇ ਘਰ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ, ਛੇਤੀ ਬਣਨ ਵਾਲੇ ਹਨ ਪਿਤਾ

ਸਪੋਰਟਸ ਡੈਸਕ— ਭਾਰਤ ਦੇ ਸ਼ਾਨਦਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਛੇਤੀ ਹੀ ਇਕ ਵਾਰ ਫਿਰ ਪਿਤਾ ਬਣਨ ਵਾਲੇ ਹਨ। ਰਿਧੀਮਾਨ ਸਾਹਾ ਨੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਆਪਣੇ ਪਰਿਵਾਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਕਿ ਉਹ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਕੈਪਸ਼ਨ 'ਚ ਰਿਧੀਮਾਨ ਸਾਹਾ ਲਿਖਦੇ ਹਨ ਕਿ ਇਸ ਜਨਮ ਦਿਨ 'ਤੇ ਕੁਝ ਖਾਸ ਹੈ, ਅਸੀਂ ਆਪਣੇ ਪਰਿਵਾਰ 'ਚ ਇਕ ਹੋਰ ਮੈਂਬਰ ਨੂੰ ਜੋੜਨ ਲਈ ਬੇਤਾਬ ਹਾਂ। ਮਾਣ ਨਾਲ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੂਜੀ ਵਾਰ ਪੈਰੇਂਟਸ ਬਣਨ ਜਾ ਰਹੇ ਹਾਂ, ਆਪਣੀਆਂ ਦੁਆਵਾਂ 'ਚ ਸਾਨੂੰ ਸ਼ਾਮਲ ਕਰੋ।
 

ਜ਼ਿਕਰਯੋਗ ਹੈ ਕਿ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੱਖਣੀ ਅਫਰੀਕਾ ਨੂੰ ਤੀਜੇ ਅਤੇ ਅੰਤਿਮ ਟੈਸਟ 'ਚ ਪਾਰੀ ਅਤੇ 202 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਲਿਆ ਹੈ। ਇਸ ਤੋਂ ਬਾਅਦ ਕੱਲ ਬੰਗਲਾਦੇਸ਼ ਖਿਲਾਫ ਤਿੰਨ ਟੀ-20 ਅਤੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ। ਜਦਕਿ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ।

 


author

Tarsem Singh

Content Editor

Related News