ਪਹਿਲਵਾਨ ਸਾਗਰ ਧਨਖੜ ਕਤਲ ਕਾਂਡ : ਮੁਲਜ਼ਮ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਸ ਨੇ ਕੀਤਾ ਗਿ੍ਰਫ਼ਤਾਰ
Sunday, May 23, 2021 - 10:36 AM (IST)
ਸਪੋਰਟਸ ਡੈਸਕ— ਪਹਿਲਵਾਨ ਸਾਗਰ ਧਨਖੜ ਕਤਲ ਕਾਂਡ ’ਚ ਦਿੱਲੀ ਪੁਲਸ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੀ ਸੱਜੀ ਬਾਂਹ ਮੰਨੇ ਜਾਂਦੇ ਅਜੇ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਦਿੱਲੀ ਦੇ ਮੁੰਡਕਾ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਵਾਨ ਸੁਸ਼ੀਲ ’ਤੇ ਦਿੱਲੀ ਪੁਲਸ ਨੇ ਇਕ ਲੱਖ ਰੁਪਏ ਤੇੇ ਅਜੇ ’ਤੇ 50 ਹਜ਼ਾਰ ਰੁਪਏ ਦਾ ਇਨਾਮ ਰਖਿਆ ਸੀ। ਦਿੱਲੀ ਦੇ ਛਤਰਸਾਲ ਸਟੇਡੀਅਮ ’ਚ ਬੀਤੀ ਚਾਰ ਮਈ ਨੂੰ ਇਹ ਕਤਲ ਕਾਂਡ ਵਾਪਰਿਆ ਜਿਸ ਤੋਂ ਬਾਅਦ ਤੋਂ ਪਹਿਲਵਾਨ ਸੁਸ਼ੀਲ ਲਾਪਤਾ ਹੋ ਗਿਆ ਸੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਕ ਦਿਨ ਪਹਿਲਾਂ ਫ਼ਰਾਰ ਮੁਲਜ਼ਮ ਸੁਸ਼ੀਲ ਕੁਮਾਰ ਦੀ ਆਖ਼ਰੀ ਲੋਕੇਸ਼ਨ ਪੰਜਾਬ ਦੇ ਬਠਿੰਡਾ ’ਚ ਟ੍ਰੇਸ ਕੀਤੀ ਗਈ ਸੀ। ਪੁਲਸ ਵੱਲੋਂ ਉਸ ਨੂੰ ਫ਼ੜਨ ਲਈ ਪੰਜਾਬ ਤੇ ਹਰਿਆਣਾ ਦੇ ਕਈ ਸਥਾਨਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ‘ਬਿਨਾ ਵਿਦੇਸ਼ੀ ਕ੍ਰਿਕਟਰ IPL’ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਬਣ ਜਾਵੇਗਾ’
ਸੁਸ਼ੀਲ ਕੁਮਾਰ ਨੇ 20-25 ਪਹਿਲਵਾਨਾਂ ਤੇ ਇਕ ਗਿਰੋਹ ਦੇ ਬਦਮਾਸ਼ਾਂ ਦੇ ਨਾਲ ਪਹਿਲਵਾਨ ਸਾਗਰ ਧਨਖੜ ਦਾ ਕਤਲ ਕੀਤਾ ਸੀ। ਛੱਤਰਸਾਲ ਸਟੇਡੀਅਮ ਦੀ ਸੀ. ਸੀ. ਟੀ. ਵੀ. ਫ਼ੁਟੇਜ ’ਚ ਸਾਫ਼ ਦਿਖਿਆ ਕਿ ਸੁਸ਼ੀਲ ਹਾਕੀ ਨਾਲ ਸਾਗਰ ਤੇ ਦੋ ਹੋਰ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕਰ ਰਿਹਾ ਸੀ। ਸੀ. ਸੀ. ਟੀ. ਵੀ. ਫ਼ੁਟੇਜ ’ਚ ਦਿਖ ਰਿਹਾ ਹੈ ਕਿ ਸਾਰੇ ਲੋਕ ਸਾਗਰ ਨੂੰ ਪੈਰਾਂ, ਮੁੱਕਿਆਂ, ਡੰਡਿਆਂ, ਬੈਟ, ਹਾਕੀ ਨਾਲ ਮਾਰ ਰਹੇ ਹਨ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 25-30 ਲੋਕਾਂ ਨੇ ਸਾਗਰ ਤੇ ਦੋ ਹੋਰਨਾਂ ਨੂੰ ਅੱਧ ਮੋਏ ਹੋਣ ਤਕ ਬੁਰੀ ਤਰ੍ਹਾਂ ਕੁੱਟਿਆ ਸੀ। ਮੌਕੇ ’ਤੇ ਮੌਜੂਦ ਸਾਰੇ ਪਹਿਲਵਾਨ ਤੇ ਬਦਮਾਸ਼ ਸਟੇਡੀਅਮ ਦੇ ਸੀ. ਸੀ. ਟੀ. ਵੀ. ’ਚ ਕੈਦ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।