ਪਹਿਲਵਾਨ ਰਵਿੰਦਰ ਡੋਪ ਟੈਸਟ ''ਚ ਫੇਲ, 4 ਸਾਲ ਦੀ ਲੱਗੀ ਪਾਬੰਦੀ
Saturday, Feb 01, 2020 - 02:02 AM (IST)

ਨਵੀਂ ਦਿੱਲੀ— ਪਿਛਲੇ ਸਾਲ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਪਹਿਲਵਾਨ ਰਵਿੰਦਰ ਕੁਮਾਰ ਨੂੰ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਦੇ ਲਈ ਉਸ 'ਤੇ 4 ਸਾਲ ਦੀ ਪਾਬੰਦੀ ਲਾਈ ਗਈ ਹੈ। ਉਸਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਜਿੱਤਿਆ ਗਿਆ ਤਮਗਾ ਵੀ ਖੋਹਿਆ ਜਾ ਸਕਦਾ ਹੈ ਕਿਉਂਕਿ ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨ ਪੈਨਲ ਨੇ ਉਸ ਦੇ ਸਾਰੀਆਂ ਪ੍ਰਤੀਯੋਗਿਤਾਵਾਂ ਦੇ ਨਤੀਜੇ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਵਿਚ ਨਮੂਨੇ ਇਕੱਠੇ ਕੀਤੇ ਜਾਣ ਤੋਂ ਬਾਅਦ ਇਸ ਪਹਿਲਵਾਨ ਨੇ ਹਿੱਸਾ ਲਿਆ ਸੀ।