WPL 2023 MI vs DC : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 106 ਦੌੜਾਂ ਦਾ ਦਿੱਤਾ ਟੀਚਾ

03/09/2023 9:18:57 PM

ਸਪੋਰਟਸ ਡੈਸਕ— ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ (WPL) ਦਾ 7ਵਾਂ ਮੈਚ ਨਵੀਂ ਮੁੰਬਈ ਦੇ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਨੇ ਦੋ-ਦੋ ਮੈਚ ਖੇਡੇ ਹਨ ਅਤੇ ਜਿੱਤ ਦਰਜ ਕੀਤੀ ਹੈ ਪਰ ਨੈੱਟ ਰਨ ਰੇਟ ਕਾਰਨ ਮੁੰਬਈ ਪਹਿਲੇ, ਜਦਕਿ ਦਿੱਲੀ ਦੂਜੇ ਸਥਾਨ 'ਤੇ ਹੈ। ਅਜਿਹੇ ’ਚ ਮੁੰਬਈ ਇਸ ਮੈਚ ਨੂੰ ਜਿੱਤ ਕੇ ਆਪਣਾ ਦਬਦਬਾ ਬਰਕਰਾਰ ਰੱਖਣਾ ਚਾਹੇਗੀ ਤਾਂ ਦੂਜੇ ਪਾਸੇ ਦਿੱਲੀ ਚੋਟੀ 'ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ।  ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ 18 ਓਵਰਾਂ ’ਚ 105 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ।

 

ਪਲੇਇੰਗ 11

 ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰਿਜੈਨ ਕਪ, ਜੇਮਿਮਾ ਰੌਡਰਿਗਜ਼, ਐਲਿਸ ਕੈਪਸੀ, ਜੇਸ ਜੋਨਾਸੇਨ, ਤਾਨਿਆ ਭਾਟੀਆ (ਵਿਕਟਕੀਪਰ),  ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੌਰਿਸ

ਮੁੰਬਈ ਇੰਡੀਅਨਜ਼ : ਯਸਤਿਕਾ ਭਾਟੀਆ, ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਪੂਜਾ ਵਸਤਰਾਕਾਰ, ਇਜ਼ੀ ਵੋਂਗ, ਅਮਨਜੋਤ ਕੌਰ, ਹੁਮਾਇਰਾ ਕਾਜ਼ੀ, ਜਿੰਤਾਮਨੀ ਕਲਿਤਾ, ਸਾਇਕਾ ਇਸ਼ਾਕ।

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Manoj

Content Editor

Related News