WPL 2023 : ਗੁਜਰਾਤ ਦਾ ਖਰਾਬ ਪ੍ਰਦਰਸ਼ਨ, ਦਿੱਲੀ ਨੂੰ ਦਿੱਤਾ 106 ਦੌੜਾਂ ਦਾ ਟੀਚਾ
Saturday, Mar 11, 2023 - 09:06 PM (IST)
ਸਪੋਰਟਸ ਡੈਸਕ— ਗੁਜਰਾਤ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 9ਵਾਂ ਮੈਚ ਅੱਜ ਨਵੀਂ ਮੁੰਬਈ ਵਿੱਚ ਡੀਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਟੀਮ ਨੇ ਬੇਹੱਦ ਖਰਾਬ ਪ੍ਰਦਰਸ਼ਨ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 105 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਦਿੱਲੀ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ।
ਗੁਜਰਾਤ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਟੀਮ ਦੀ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ। ਕਿਮ ਗਾਰਥ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਬਹਿਨੇਨੀ 0, ਲੌਰਾ ਵੋਲਵਾਰਡੀ 1, ਐਸ਼ਲੇ ਗਾਰਡਨਰ 0, ਦਯਾਲਨ ਹੇਮਲਥਾ 5 ਦੌੜਾਂ, ਹਰਲੀਨ ਦਿਓਲ 20 ਦੌੜਾਂ, ਸ਼ੁਸ਼ਮਾ ਵਰਮਾ 2 ਦੌੜਾਂ ਤੇ ਜਾਰਜੀਆ ਵਰਹੈਮ 22 ਦੌੜਾਂ ਤੇ ਕਪਤਾਨ ਸਨੇਹ ਰਾਣਾ 2 ਦੌੜਾਂ ਬਣਾ ਆਊਟ ਹੋਈਆਂ। ਦਿੱਲੀ ਵਲੋਂ ਮਰੀਜ਼ਾਨੇ ਕਪ ਨੇ 5, ਰਾਧਾ ਯਾਦਵ ਨੇ 1 ਤੇ ਸ਼ਿਖਾ ਪਾਂਡੇ ਨੇ 3 ਵਿਕਟਾਂ ਲਈਆਂ। ਦੋਵਾਂ ਟੀਮਾਂ ਨੇ 3-3 ਮੈਚ ਖੇਡੇ ਹਨ ਪਰ ਦਿੱਲੀ ਨੇ 2 ਜਿੱਤੇ ਹਨ ਜਦਕਿ ਗੁਜਰਾਤ ਨੇ ਸਿਰਫ ਇਕ ਜਿੱਤਿਆ ਹੈ।
ਇਹ ਵੀ ਪੜ੍ਹੋ : 7 ਸਾਲਾ ਪ੍ਰਣਵੀ ਗੁਪਤਾ ਨੇ ਦੁਨੀਆ 'ਚ ਚਮਕਾਇਆ ਭਾਰਤ ਦਾ ਨਾਂ, ਜਾਣ ਤੁਸੀਂ ਵੀ ਕਰੋਗੇ ਤਾਰੀਫ਼
ਪਿੱਚ ਰਿਪੋਰਟ
ਡੀਵਾਈ ਪਾਟਿਲ ਸਪੋਰਟਸ ਅਕੈਡਮੀ ਦੇ ਪਹਿਲੇ ਕੁਝ ਮੈਚਾਂ ਵਿੱਚ ਕੁਝ ਉੱਚ ਸਕੋਰ ਵਾਲੇ ਮੈਚ ਦੇਖਣ ਨੂੰ ਮਿਲੇ ਹਨ। ਪਰ ਪਿਛਲੇ ਮੈਚ ਵਿੱਚ ਦਿੱਲੀ ਦੀ ਟੀਮ ਮੁੰਬਈ ਦੀ ਗੇਂਦਬਾਜ਼ੀ ਤੋਂ ਪ੍ਰੇਸ਼ਾਨ ਸੀ। ਇਸ ਲਈ ਇਹ ਦੇਖਣਾ ਹੋਵੇਗਾ ਕਿ ਸ਼ਨੀਵਾਰ ਨੂੰ ਪਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ। ਚੰਗੀ ਪਿੱਚ ਦੀ ਉਮੀਦ ਕੀਤੀ ਜਾਂਦੀ ਹੈ ਜਿੱਥੇ ਬੱਲੇਬਾਜ਼ਾਂ ਨੂੰ ਆਪਣੇ ਸ਼ਾਟ ਦਾ ਪੂਰਾ ਮੁੱਲ ਮਿਲੇਗਾ ਜਦਕਿ ਗੇਂਦਬਾਜ਼ ਕੁਝ ਸਹਾਇਤਾ ਦੀ ਉਮੀਦ ਕਰ ਸਕਦੇ ਹਨ।
ਮੌਸਮ ਜਾ ਮਿਜਾਜ਼
ਨਵੀਂ ਮੁੰਬਈ ਵਿੱਚ ਤਾਪਮਾਨ 25 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਪੂਰਾ ਮੈਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਪੰਜਾਬ ਖਿੱਚ ਲਿਆਇਆ ਕਾਲ, ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਮੌਤ
ਪਲੇਇੰਗ 11
ਗੁਜਰਾਤ ਜਾਇੰਟਸ : ਸਬਹਿਨੇਨੀ ਮੇਘਨਾ, ਲੌਰਾ ਵੋਲਵਾਰਡ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਜਾਰਜੀਆ ਵਾਰੇਹਮ, ਸੁਸ਼ਮਾ ਵਰਮਾ (ਵਿਕਟਕੀਪਰ), ਦਯਾਲਨ ਹੇਮਲਥਾ, ਸਨੇਹ ਰਾਣਾ (ਕਪਤਾਨ), ਕਿਮ ਗਾਰਥ, ਮਾਨਸੀ ਜੋਸ਼ੀ, ਤਨੁਜਾ ਕੰਵਰ
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਲੌਰਾ ਹੈਰਿਸ, ਜੇਮੀਮਾ ਰੌਡਰਿਗਜ਼, ਮੈਰੀਜ਼ਾਨੇ ਕਪ, ਜੇਸ ਜੋਨਾਸਨ, ਤਾਨੀਆ ਭਾਟੀਆ (ਵਿਕਟਕੀਪਰ), ਮਿੰਨੂ ਮਨੀ, ਰਾਧਾ ਯਾਦਵ, ਸ਼ਿਖਾ ਪਾਂਡੇ, ਤਾਰਾ ਨੌਰਿਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।