ਵਿਸ਼ਵ ਟੈਸਟ ਚੈਂਪੀਅਨਸ਼ਿਪ : ਮੈਚ ਜਿੱਤਣ ''ਤੇ ਪੁਆਇੰਟ ਟੇਬਲ ''ਚ ਭਾਰਤ ਹੈ ਇਸ ਸਥਾਨ ''ਤੇ

10/13/2019 8:13:35 PM

ਪੁਣੇ— ਦੱਖਣੀ ਅਫਰੀਕਾ ਵਿਰੁੱਧ ਐੱਮ. ਸੀ. ਏ. ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਵਿਰੋਧੀ ਟੀਮ ਨੂੰ ਪਹਿਲੀ ਪਾਰੀ ਤੇ 137 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਇਹ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ।
ਦਰਅਸਲ ਭਾਰਤ ਨੂੰ ਇਸ ਜਿੱਤ ਦੇ ਨਾਲ 40 ਅੰਕ ਮਿਲੇ ਤੇ ਹੁਣ ਉਸਦੇ 200 ਅੰਕ ਹੋ ਗਏ ਹਨ। ਟੈਸਟ ਚੈਂਪੀਅਨਸ਼ਿਪ 'ਚ 200 ਅੰਕਾਂ ਦੇ ਅੰਕੜੇ ਨੂੰ ਹਾਸਲ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ 'ਚ 67.2 ਓਵਰਾਂ 'ਚ 189 ਦੌੜਾਂ 'ਤੇ ਢੇਰ ਕਰਕੇ ਦੂਜੇ ਟੈਸਟ ਪਾਰੀ ਤੇ 137 ਦੌੜਾਂ ਨਾਲ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਸਿਸਟਮ ਅਨੁਸਾਰ 2 ਮੈਚਾਂ ਦੀ ਸੀਰੀਜ਼ 'ਚ ਜਿੱਤਣ 'ਤੇ 60 ਪੁਆਇੰਟਸ, ਟਾਈ ਹੋਣ 'ਤੇ 30 ਪੁਆਇੰਟਸ ਤੇ ਡਰਾਅ ਦੇ 20 ਪੁਆਇੰਟਸ ਮਿਲਣਗੇ, ਜਦਕਿ ਹਾਰਨ 'ਤੇ ਇਕ ਵੀ ਪੁਆਇੰਟਸ ਨਹੀਂ ਮਿਲੇਗਾ। ਕਿੰਨੇ ਵੀ ਮੈਚਾਂ ਦੀ ਸੀਰੀਜ਼ ਹੋਵੇ ਹਾਰਣ ਵਾਲੀ ਟੀਮ ਨੂੰ ਕੋਈ ਪੁਆਇੰਟਸ ਨਹੀਂ ਮਿਲੇਗਾ।
ਤਿੰਨ ਮੈਚਾਂ ਦੀ ਸੀਰੀਜ਼ 'ਚ ਜਿੱਤਣ 'ਤੇ 40 ਪੁਆਇੰਟਸ, ਟਾਈ ਹੋਣ 'ਤੇ 20 ਪੁਆਇੰਟਸ ਤੇ ਡਰਾਅ ਹੋਣ 'ਤੇ 13 ਪੁਆਇੰਟਸ ਹੋਣਗੇ। ਜ਼ਿਕਰਯੋਗ ਹੈ ਕਿ ਚਾਰ ਮੈਚਾਂ ਦੀ ਸੀਰੀਜ਼ 'ਚ ਜਿੱਤਣ ਵਾਲੀ ਟੀਮ ਨੂੰ 30 ਪੁਆਇੰਟਸ, ਟਾਈ ਹੋਣ 'ਤੇ 15 ਪੁਆਇੰਟਸ ਤੇ ਮੈਚ ਡਰਾਅ ਹੋਣ 'ਤੇ 10 ਪੁਆਇੰਟਸ ਹੋਣਗੇ। ਜਦਕਿ ਪੰਜ ਮੈਚਾਂ ਦੀ ਸੀਰੀਜ਼ 'ਚ ਜਿੱਤਣ 'ਤੇ 24 ਪੁਆਇੰਟਸ, ਟਾਈ ਹੋਣ 'ਤੇ 12 ਪੁਆਇੰਟਸ ਤੇ ਡਰਾਅ ਹੋਣ 'ਤੇ 8 ਪੁਆਇੰਟਸ ਹੋਣਗੇ (ਟਾਈ ਤੇ ਡਰਾਅ ਹੋਣ 'ਤੇ ਦੋਵਾਂ ਟੀਮਾਂ ਨੂੰ ਬਰਾਬਰ ਪੁਆਇੰਟਸ ਮਿਲਣਗੇ)।
ਇਕ ਨਜ਼ਰ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟਸ ਟੇਬਲ 'ਤੇ :
 

ਟੀਮ M W L T D N/R PT
ਭਾਰਤ 4 4 0 0 0 0 200
ਨਿਊਜ਼ੀਲੈਂਡ 2 1 1 0 0 0 60
ਸ਼੍ਰੀਲੰਕਾ 2 1 1 0 0 0 60
ਆਸਟਰੇਲੀਆ 5 2 2 0 1 0 56
ਇੰਗਲੈਂਡ 5 2 2 0 1 0 56
ਵੈਸਟਇੰਡੀਜ਼ 2 0 2 0 0 0 0
ਦੱਖਣੀ ਅਫਰੀਕਾ 2 0 2 0 0 0 0
ਬੰਗਲਾਦੇਸ਼ - - - - - - -
ਪਾਕਿਸਤਾਨ - - - - - - -

 


Gurdeep Singh

Content Editor

Related News