ਵਿਸ਼ਵ ਟੈਸਟ ਚੈਂਪੀਅਨਸ਼ਿਪ : ਕੀ ਹੋਵੇਗਾ ਧੋਨੀ ਦੀ 7 ਨੰਬਰ ਦੀ ਜਰਸੀ ਦਾ?

Thursday, Jul 25, 2019 - 03:26 AM (IST)

ਵਿਸ਼ਵ ਟੈਸਟ ਚੈਂਪੀਅਨਸ਼ਿਪ : ਕੀ ਹੋਵੇਗਾ ਧੋਨੀ ਦੀ 7 ਨੰਬਰ ਦੀ ਜਰਸੀ ਦਾ?

ਨਵੀਂ ਦਿੱਲੀ - ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਸਫੈਦ ਕਮੀਜ਼ 'ਤੇ ਜਰਸੀ ਨੰਬਰ ਪਾਏ ਜਾਣਗੇ। 22 ਅਗਸਤ ਤੋਂ ਐਂਟਿਗਾ ਵਿਚ ਵੈਸਟਇੰਡੀਜ਼ ਖਿਲਾਫ ਟੈਸਟ ਲੜੀ ਵਿਚ ਭਾਰਤੀ ਟੀਮ 2 ਨੰਬਰਾਂ ਦਾ ਇਸਤੇਮਾਲ ਸ਼ਾਇਦ ਹੀ ਕਰੇ। ਸਚਿਨ ਤੇਂਦੁਲਕਰ ਦੀ 10 ਨੰਬਰ ਦੀ ਜਰਸੀ ਨੂੰ ਬੀ. ਸੀ. ਸੀ. ਆਈ. 'ਅਣ-ਅਧਿਕਾਰਤ ਤੌਰ 'ਤੇ ਰਿਟਾਇਰ' ਕਰ ਚੁੱਕੀ ਹੈ, ਜਦੋਂ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਇਸ ਨੂੰ ਮੈਚ ਦੌਰਾਨ ਪਾਇਆ ਤਾਂ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਖਿਚਾਈ ਹੋਈ। ਸਮਝਿਆ ਜਾਂਦਾ ਹੈ ਕਿ ਜ਼ਿਆਦਾਤਰ ਭਾਰਤੀ ਖਿਡਾਰੀ ਆਪਣੀ ਸੀਮਤ ਓਵਰਾਂ ਦੀ ਜਰਸੀ ਦੇ ਨੰਬਰ ਹੀ ਇਸਤੇਮਾਲ ਕਰਨਗੇ। 
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ, ''ਵਿਰਾਟ 18 ਅਤੇ ਰੋਹਿਤ 45 ਨੰਬਰ ਪਾਏਗਾ। ਐੱਮ. ਐੱਸ. ਧੋਨੀ ਕਿਉਂਕਿ ਟੈਸਟ ਕ੍ਰਿਕਟ ਨਹੀਂ ਖੇਡਦਾ ਹੈ ਤਾਂ ਜਰਸੀ ਨੰਬਰ 7 ਉਪਲੱਬਧ ਰਹੇਗੀ। ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਖਿਡਾਰੀ ਇਸ ਨੂੰ ਪਾਵੇ।''

PunjabKesari
ਉਸ ਨੇ ਕਿਹਾ, ''7 ਨੰਬਰ ਜਰਸੀ ਦਾ ਸਬੰਧ ਸਿੱਧਾ ਐੱਮ. ਐੱਸ. ਧੋਨੀ ਨਾਲ ਹੈ। ਵਨ ਡੇ ਲੜੀ ਤੋਂ ਬਾਅਦ ਹੀ ਵੈਸਟਇੰਡੀਜ਼ ਵਿਚ ਨੰਬਰ ਵਾਲੀ ਪਹੁੰਚੇਗੀ। ਆਮ ਤੌਰ 'ਤੇ ਜਰਸੀ ਰਿਟਾਇਰਡ ਨਹੀਂ ਕੀਤੀ ਜਾਂਦੀ ਪਰ ਭਾਰਤੀ ਕ੍ਰਿਕਟ ਟੀਮ ਵਿਚ ਧੋਨੀ ਦਾ ਕੱਦ ਇੰਨਾ ਵੱਡਾ ਹੈ ਕਿ ਬੀ. ਸੀ. ਸੀ. ਆਈ. ਉਸ ਦੀ ਜਰਸੀ ਰਿਟਾਇਰ ਕਰ ਸਕਦੀ ਹੈ। ਧੋਨੀ ਨੇ 2015 ਵਿਚ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਆਪਣੀ ਖੇਤਰੀ ਸੈਨਾ ਦੀ ਪੈਰਾਸ਼ੂਟ ਰੈਜੀਮੈਂਟ ਨਾਲ 2 ਮਹੀਨੇ ਬਿਤਾਉਣ ਲਈ ਇਸ ਦੌਰੇ ਤੋਂ ਬਾਹਰ ਹੈ।

PunjabKesari


author

Gurdeep Singh

Content Editor

Related News