ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਜਗ੍ਹਾ ਬਣਾਉਣ ਲਈ ਇੰਗਲੈਂਡ ਨਾਲ ਭਿੜੇਗਾ ਭਾਰਤ

03/03/2021 2:00:41 PM

ਅਹਿਮਦਾਬਾਦ (ਭਾਸ਼ਾ) : ਪਿਛਲੇ 2 ਮੈਚਾਂ ਵਿਚ ਦਬਦਬਾ ਬਣਾਉਣ ਵਿਚ ਸਫ਼ਲ ਰਿਹਾ ਭਾਰਤ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਚੌਥੇ ਅਤੇ ਆਖ਼ਰੀ ਟੈਸਟ ਵਿਚ ਇਕ ਵਾਰ ਫਿਰ ਸਪਿਨ ਦੀ ਅਨੁਕੂਲ ਪਿੱਚ ’ਤੇ ਇੰਗਲੈਂਡ ਖ਼ਿਲਾਫ਼ ਕੋਈ ਰਹਿਮ ਨਾ ਦਿਖਾਉਂਦੇ ਹੋਏ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਕੁਆਲੀਫਾਈ ਕਰਦੇ ਟੀਚੇ ਨਾਲ ਉਤਰੇਗਾ।

ਇਹ ਵੀ ਪੜ੍ਹੋ: ਪ੍ਰਸਿੱਧੀ ਦੀ ਮਾਮਲੇ ’ਚ PM ਮੋਦੀ ਤੋਂ ਅੱਗੇ ਨਿਕਲੇ ਵਿਰਾਟ ਕੋਹਲੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ

ਭਾਰਤੀ ਟੀਮ ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਹੀ ਹੈ ਅਤੇ ਜੇਕਰ ਵਿਰਾਟ ਕੋਹਲੀ ਦੀ ਟੀਮ ਆਖ਼ਰੀ ਟੈਸਟ ਡ੍ਰਾ ਵੀ ਕਰਾ ਲੈਂਦੀ ਹੈ ਤਾਂ ਜੂਨ ਵਿਚ ਲਾਰਡਸ ਵਿਚ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾ ਲਵੇਗੀ, ਜਿੱਥੇ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।

ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

ਇੰਗਲੈਂਡ ਦੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ ਪਰ ਜੇਕਰ ਆਖ਼ਰੀ ਟੈਸਟ ਵਿਚ ਜਿੱਤ ਦਰਜ ਕਰਦੀ ਹੈ ਤਾਂ ਫਿਰ ਭਾਰਤ ਨੂੰ ਵੀ ਖ਼ਿਤਾਬੀ ਮੁਕਾਬਲੇ ਤੋਂ ਬਾਹਰ ਕਰ ਦੇਵੇਗੀ ਅਤੇ ਟਿਮ ਪੇਨ ਦੀ ਅਗਵਾਈ ਵਾਲੀ ਆਸਟ੍ਰੇਲੀਆ ਦੀ ਟੀਮ ਨੂੰ ਇਸ ਮੁਕਾਬਲੇ ਵਿਚ ਖੇਡਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਦੇ ਮੈਚ ਵਿਚ ਡ੍ਰਾ ਹਮੇਸ਼ਾ ਸੁਰੱਖਿਅਤ ਬਦਲ ਹੁੰਦਾ ਹੈ ਪਰ ਹਮਲਾਵਰ ਰਵੱਈਆ ਅਪਣਾਉਣ ਵਾਲੇ ਕੋਹਲੀ ਅਤੇ ਕੋਰ ਰਵੀ ਸ਼ਾਸਤਰੀ ਰੱਖਿਆਤਮਕ ਰਵੱਈਆ ਨਹੀਂ ਅਪਣਾਉਣਾ ਚਾਹੁੰਣਗੇ, ਕਿਉਂਕਿ ਅਜਿਹਾ ਕਰਨਾ ਕਦੇ-ਕਦੇ ਭਾਰੀ ਵੀ ਪੈ ਜਾਂਦਾ ਹੈ। ਮੋਟੇਰਾ ਦੀ ਨਵੀਂ ਪਿੱਚ ’ਤੇ ਤੀਜੇ ਟੈਸਟ ਦੌਰਾਨ ਗੁਲਾਬੀ ਗੇਂਦ ਦੇ ਸਾਹਮਣੇ ਮਿਹਮਾਨ ਟੀਮ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾਂ ਪਿਆ ਅਤੇ ਭਾਰਤ ਨੇ ਸਿਰਫ਼ 2 ਦਿਨ ਦੇ ਅੰਦਰ 10 ਵਿਕਟਾਂ ਨਾਲ ਜਿੱਤ ਦਰਜ ਕੀਤੀ। 

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਟੀਮਾਂ ਇਸ ਪ੍ਰਕਾਰ ਹਨ:
ਭਾਰਤ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਰਵਿਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ, ਰਿੱਧੀਮਾਨ ਸਾਹਾ, ਮਯੰਕ ਅਗਰਵਾਰ, ਹਾਰਦਿਕ ਪੰਡਯਾ, ਕੁਲਦੀਪ ਯਾਦਵ ਅਤੇ ਲੋਕੇਸ਼ ਰਾਹੁਲ।

ਇੰਗਲੈਂਡ: ਜੋ ਰੂਟ (ਕਪਤਾਨ), ਜੇਮਸ ਏਂਡਰਸਨ, ਜੋਫਰਾ ਆਰਚਰ, ਜੌਨੀ ਬੇਯਰਿਸਟੋ, ਡੋਮੀਨਿਕ ਬੇਸ, ਸਟੁਅਰਟ ਬਰਾਡ, ਰੋਰੀ ਬਰਨਸ, ਜੈਕ ਕ੍ਰਾਲੀ, ਬੇਨ ਫੋਕਸ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਡੋਮ ਸਿਬਲੀ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ ਅਤੇ ਮਾਰਕ ਵੁੱਡ।

ਸਮਾਂ: ਮੈਚ ਸਵੇਰੇ 9 ਵੱਜ ਕੇ 30 ਮਿੰਟ ’ਤੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਹਰਭਜਨ ਦੀ ਫ਼ਿਲਮ ‘ਫ੍ਰੈਂਡਸ਼ਿਪ’ ਦੇ ਟੀਜ਼ਰ ’ਤੇ ਪਤਨੀ ਗੀਤਾ ਨੇ ਲਈ ਚੁਟਕੀ, ਕਿਹਾ-ਹਰ ਕੋਈ ਬਣਨਾ ਚਾਹੁੰਦੈ ਹੀਰੋ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor

Related News