ਦੁਨੀਆ ਦੀ ਨੰਬਰ ਇਕ ਖਿਡਾਰੀ ਬਾਰਟੀ ਅਮਰੀਕੀ ਓਪਨ ਤੋਂ ਹਟੀ
Thursday, Jul 30, 2020 - 07:42 PM (IST)
ਬ੍ਰਿਸਬੇਨ- ਦੁਨੀਆ ਦੀ ਨੰਬਰ ਇਕ ਮਹਿਲਾ ਖਿਡਾਰੀ ਐਸ਼ਲੇ ਬਾਰਟੀ ਅਮਰੀਕਾ ਓਪਨ ਤੋਂ ਹਟ ਗਈ ਹੈ ਕਿਉਂਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਯਾਤਰਾ ਨਹੀਂ ਕਰਨਾ ਚਾਹੁੰਦੀ। 24 ਸਾਲਾ ਦੀ ਆਸਟਰੇਲੀਆਈ ਬਾਰਟੀ ਵਿਸ਼ਵ ਸਿਹਤ ਸੰਕਟ ਦੇ ਕਾਰਨ ਨਿਊਯਾਰਕ 'ਚ 31 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੇ ਗ੍ਰੈਂਡ ਸਲੈਮ ਟੂਰਨਾਮੈਂਟ ਤੋਂ ਹਟਨ ਵਾਲੀ ਹੁਣ ਤੱਕ ਦੀ ਸਭ ਤੋਂ ਹਾਈ ਪ੍ਰੋਫਾਈਲ ਖਿਡਾਰੀ ਹੈ। ਬਾਰਟੀ ਨੇ ਵੀਰਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਈ-ਮੇਲ ਤੋਂ ਭੇਜੇ ਬਿਆਨ 'ਚ ਕਿਹਾ ਕਿ ਮੇਰੀ ਟੀਮ ਤੇ ਮੈਂ ਫੈਸਲਾ ਕੀਤਾ ਹੈ ਅਸੀਂ ਵੇਸਟਰਨ ਐਂਡ ਸਦਰਨ ਓਪਨ ਤੇ ਅਮਰੀਕੀ ਓਪਨ ਦੇ ਲਈ ਇਸ ਸਾਲ ਯਾਤਰਾ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੋਵੇ ਮੁਕਾਬਲੇ ਪਸੰਦ ਹਨ ਇਸ ਲਈ ਇਹ ਮੁਸ਼ਕਿਲ ਫੈਸਲਾ ਸੀ ਪਰ ਕੋਵਿਡ-19 ਦੇ ਕਾਰਨ ਹੁਣ ਵੀ ਬਹੁਤ ਜੋਖਿਮ ਹੈ ਤੇ ਮੈਂ ਆਪਣੀ ਟੀਮ ਤੇ ਸਿਹਤ ਨੂੰ ਇਸ ਸਥਿਤੀ 'ਚ ਪਾਉਣ ਨੂੰ ਲੈ ਕੇ ਸਹਿਜ ਨਹੀਂ ਹਾਂ। ਬਾਰਟੀ ਨੇ ਹੁਣ ਤਕ ਫੈਸਲਾ ਨਹੀਂ ਕੀਤਾ ਹੈ ਕਿ ਉਹ ਪਿਛਲੇ ਸਾਲ ਜਿੱਤੇ ਫ੍ਰੈਂਚ ਓਪਨ ਖਿਤਾਬ ਦਾ ਬਚਾਅ ਕਰੇਗੀ ਜਾਂ ਨਹੀਂ।