ਟੀਮ ਇੰਡੀਆ ਲਈ ਖੁਸ਼ਖਬਰੀ, ਸੱਟ ਦਾ ਸ਼ਿਕਾਰ ਇਹ ਖਿਡਾਰੀ ਹੋਇਆ ਠੀਕ

Sunday, May 26, 2019 - 10:04 AM (IST)

ਟੀਮ ਇੰਡੀਆ ਲਈ ਖੁਸ਼ਖਬਰੀ, ਸੱਟ ਦਾ ਸ਼ਿਕਾਰ ਇਹ ਖਿਡਾਰੀ ਹੋਇਆ ਠੀਕ

ਸਪੋਰਟਸ ਡੈਸਕ— ਵਰਲਡ ਕੱਪ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਉਦੋਂ ਰਾਹਤ ਦਾ ਸਾਹ ਲਿਆ ਜਦੋਂ ਆਲਰਾਊਂਡਰ ਵਿਜੇ ਸ਼ੰਕਰ ਦੀ ਸਕੈਨ ਰਿਪੋਰਟ 'ਚ ਖੁਲਾਸਾ ਹੋਇਆ ਕਿ ਇਸ ਖਿਡਾਰੀ ਦੀ ਸੱਜੀ ਬਾਂਹ 'ਚ ਫ੍ਰੈਕਚਰ ਨਹੀਂ ਹੋਇਆ ਹੈ। ਸ਼ੁੱਕਰਵਾਰ ਨੂੰ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਨੈੱਟ ਗੇਂਦਬਾਜ਼ ਖਲੀਲ ਅਹਿਮਦ ਦੀ ਗੇਂਦ ਉਸ ਦੇ ਹੱਥ 'ਚ ਲੱਗ ਗਈ ਸੀ। 

ਸੱਟ ਲੱਗਣ ਦੇ ਬਾਅਦ ਸ਼ੰਕਰ ਮੈਦਾਨ ਛੱਡ ਕੇ ਚਲੇ ਗਏ ਅਤੇ ਉਨ੍ਹਾਂ ਦਾ ਸਕੈਨ ਕਰਾਇਆ ਗਿਆ ਜਿਸ ਦੀ ਰਿਪੋਰਟ ਸ਼ਨੀਵਾਰ ਨੂੰ ਆਈ। ਬੀ.ਸੀ.ਸੀ.ਆਈ. ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਵਿਜੇ ਸ਼ੰਕਰ ਦੇ ਸੱਜੇ ਹੱਥ 'ਚ ਸ਼ੁੱਕਰਵਾਰ ਨੂੰ ਗੇਂਦ ਲੱਗ ਗਈ ਸੀ। ਉਸ ਦਾ ਸਕੈਨ ਕਰਾਇਆ ਗਿਆ ਅਤੇ ਉਸ ਨੂੰ ਕੋਈ ਫ੍ਰੈਕਚਰ ਨਹੀਂ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਉਨ੍ਹਾਂ ਨੂੰ ਉਬਰਨ 'ਚ ਮਦਦ ਕਰ ਰਹੀ ਹੈ।'' 
 

ਹਾਲਾਂਕਿ ਤਾਮਿਲਨਾਡੂ ਦਾ ਇਹ ਆਲਰਾਊਂਡਰ ਪਹਿਲੇ ਅਭਿਆਸ ਮੈਚ 'ਚ ਨਹੀਂ ਖੇਡਿਆ ਅਤੇ ਮੰਗਲਵਾਰ ਨੂੰ ਕਾਰਡਿਫ 'ਚ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਦੂਜੇ ਅਭਿਆਸ ਮੈਚ 'ਚ ਵੀ ਉਸ ਦੇ ਖੇਡਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਸ ਨੂੰ ਹਲਕੀ ਸੱਟ ਹੈ ਜਿਸ ਨੂੰ ਠੀਕ ਹੋਣ 'ਚ ਥੋੜ੍ਹਾ ਸਮਾਂ ਲੱਗੇਗਾ।

 


author

Tarsem Singh

Content Editor

Related News