ਵਿਸ਼ਵ ਕੱਪ : ਕਪਤਾਨਾਂ ਵਿਚਾਲੇ ਵਿਰਾਟ ਦਾ ''ਕਿੰਗ ਸਟਾਈਲ''

05/24/2019 9:59:18 PM

ਲੰਡਨ- ਵਿਸ਼ਵ ਕੱਪ 2019 ਦੇ ਸ਼ੁਰੂ ਹੋਣ ਤੋਂ ਇਕ ਹਫਤਾ ਪਹਿਲਾਂ ਆਈ. ਸੀ. ਸੀ. ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਕ੍ਰਿਕਟ ਟੀਮਾਂ ਦੇ ਕਪਤਾਨਾਂ ਦਾ ਫੋਟੋਸ਼ੂਟ ਜਾਰੀ ਕੀਤਾ ਗਿਆ ਹੈ ਪਰ ਇਸ ਵਿਚ ਜਿਸ ਵਿਅਕਤੀ ਨੇ ਆਪਣੇ ਅੰਦਾਜ਼ ਨਾਲ ਸਾਰੀ ਲਾਈਮ ਲਾਈਟ ਬਟੋਰ ਲਈ, ਉਹ ਰਿਹਾ ਭਾਰਤੀ ਕਪਤਾਨ ਵਿਰਾਟ ਕੋਹਲੀ।


ਭਾਰਤੀ ਟੀਮ ਦੇ ਸਟਾਈਲਿਸ਼ ਕਪਤਾਨ ਵਿਰਾਟ ਦਾ ਫੋਟੋਸ਼ੂਟ ਵਿਚ ਬੈਠਣ ਦਾ ਅੰਦਾਜ਼ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਲੰਡਨ ਵਿਚ ਪ੍ਰੰਪਰਾਗਤ ਤੌਰ 'ਤੇ ਪੱਤਰਕਾਰ ਸੰਮੇਲਨ ਆਯੋਜਿਤ ਕੀਤਾ ਗਿਆ ਸੀ, ਜਿੱਥੇ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਦੇ ਕਪਤਾਨਾਂ ਦਾ ਇਕੱਠੇ ਫੋਟੋਸ਼ੂਟ ਕੀਤਾ ਗਿਆ।
ਫੋਟੋਸ਼ੂਟ ਵਿਚ ਵਿਰਾਟ ਗਜ਼ਬ ਦੇ ਅੰਦਾਜ਼ ਵਿਚ ਦਿਸਿਆ। ਵਿਰਾਟ ਦੇ ਬੈਠਣ ਦਾ ਅੰਦਾਜ਼ ਬਾਕੀ ਖਿਡਾਰੀਆਂ ਤੋਂ ਨਾ ਸਿਰਫ ਵੱਖ ਦਿਸ ਰਿਹਾ ਹੈ, ਸਗੋਂ ਉਸਦੇ ਚਿਹਰੇ 'ਤੇ ਮੁਸਕਾਨ ਦੇ ਨਾਲ ਦੁਨੀਆ ਦੀ ਦੂਜੇ ਨੰਬਰ ਦੀ ਵਨ ਡੇ ਟੀਮ ਦੀ ਅਗਵਾਈ ਕਰਨ ਦਾ ਆਤਮਵਿਸ਼ਵਾਸ ਵੀ ਦਿਖਾਈ ਦੇ ਰਿਹਾ ਹੈ।
ਵਿਰਾਟ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਜਾਰੀ ਕੀਤੀ ਗਈ ਫੋਟੋ ਵਿਚ ਵਿਰਾਟ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਦਿਸ ਰਿਹਾ ਹੈ। ਫੋਟੋ ਵਿਚ ਉਸਦੇ ਨਾਲ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ ਹੋਰ 9 ਟੀਮਾਂ ਦੇ ਕਪਤਾਨ ਵੀ ਸ਼ਾਮਲ ਹਨ ਪਰ ਵਿਰਾਟ ਦੇ ਬੈਠਣ ਦਾ ਅੰਦਾਜ਼ ਸਾਰਿਆਂ ਨੂੰ ਪਸੰਦ ਆ ਰਿਹਾ ਹੈ।


Gurdeep Singh

Content Editor

Related News