ਵਿਸ਼ਵ ਕੱਪ : ਇਸ ਅਫਗਾਨੀ ਕ੍ਰਿਕਟਰ ਨੇ ਤੋੜਿਆ ਸਚਿਨ ਦਾ ਰਿਕਾਰਡ
Thursday, Jul 04, 2019 - 11:43 PM (IST)

ਸਪੋਰਟਸ ਡੈੱਕਸ— ਵੈਸਟਇੰਡੀਜ਼ ਤੇ ਅਫਗਾਨਿਸਤਾਨ ਵਿਚਾਲੇ ਵੀਰਵਾਰ ਨੂੰ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ ਦੇ ਮੈਚ 'ਚ ਅਫਗਾਨੀ ਨੋਜਵਾਨ ਖਿਡਾਰੀ ਇਕਰਮ ਅਲੀ ਖੀਲ ਨੇ 86 ਦੌੜਾਂ ਦੀ ਪਾਰੀ ਖੇਡਦੇ ਹੋਏ ਰਿਕਾਰਡ ਬਣਾ ਦਿੱਤਾ ਹੈ। 18 ਸਾਲ ਦੇ ਇਕਰਮ ਵਿਸ਼ਵ ਕੱਪ 'ਚ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ ਤੇ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਉਹ 18 ਸਾਲ ਦੀ ਉਮਰ 'ਚ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਇਕਰਮ ਪਹਿਲੇ ਸਥਾਨ 'ਤੇ ਹੈ।
ਇਕਰਮ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 93 ਗੇਂਦਾਂ 'ਚ ਸ਼ਾਨਦਾਰ 86 ਦੌੜਾਂ ਬਣਾਈਆਂ, ਜਿਸ 'ਚ 8 ਚੌਕੇ ਸ਼ਾਮਿਲ ਹਨ। ਇਸ ਦੇ ਨਾਲ ਹੀ ਇਕਰਮ ਨੇ 18 ਸਾਲ ਤੇ 278 ਦਿਨ ਦੀ ਉਮਰ 'ਚ ਵਿਸ਼ਵ ਕੱਪ 'ਚ ਅਰਧ ਸੈਂਕੜਾ ਲਗਾ ਕੇ ਚੌਥੇ ਇਸ ਤਰ੍ਹਾਂ ਦੇ ਖਿਡਾਰੀ ਬਣੇ। ਸਚਿਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1992 'ਚ 18 ਸਾਲ ਤੇ 315 ਦਿਨ ਦੀ ਉਮਰ 'ਚ ਅਰਧ ਸੈਂਕੜਾ ਲਗਾਇਆ ਸੀ। ਵਿਸ਼ਵ ਕੱਪ 'ਚ ਸਭ ਤੋਂ ਘੱਟ ਉਮਰ 'ਚ ਅਰਧ ਸੈਂਕੜਾ ਲਗਾਉਣ ਦੇ ਮਾਮਲੇ 'ਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਬੰਗਲਾਦੇਸ਼ ਦੇ ਖਿਡਾਰੀ ਹਨ। ਇਸ 'ਚ ਪਹਿਲਾਂ ਨਾਂ ਤਮੀਮ ਇਕਬਾਲ ਦਾ (17 ਸਾਲ ਤੇ 362 ਦਿਨ ਦੀ ਉਮਰ), ਦੂਜੇ ਮੁਸ਼ਫਿਕੁਰ ਰਹੀਮ (18 ਸਾਲ ਤੇ 197 ਦਿਨ) ਤੇ ਤੀਜੇ ਨੰਬਰ 'ਤੇ ਮੁਹੰਮਦ ਅਸ਼ਰਫੁਲ (18 ਸਾਲ ਤੇ 234 ਦਿਨ) ਹੈ।
18 ਸਾਲ ਦੀ ਉਮਰ 'ਚ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
18 ਸਾਲ 278 ਦਿਨ— ਇਕਰਾਮ ਅਲਿਖਿਲ- 86 ਦੌੜਾਂ, ਵੈਸਟਇੰਡੀਜ਼ ਵਿਰੁੱਧ (2019)
18 ਸਾਲ 323 ਦਿਨ ਸਚਿਨ ਤੇਂਦੁਲਕਰ- 84 ਦੌੜਾਂ ਨਿਊਜ਼ੀਲੈਂਡ ਵਿਰੁੱਧ (1992)
18 ਸਾਲ 318 ਦਿਨ ਸਚਿਨ ਤੇਂਦੁਲਕਰ- 81 ਦੌੜਾਂ ਜ਼ਿੰਬਾਬਵੇ ਵਿਰੁੱਧ (1992)