ਮਾਈਕਲ ਸ਼ੁਮਾਕਰ ਦਾ ਬੇਟਾ ਹੁਣ ਫਰਾਰੀ ਦੇ ਨਾਲ ਫਾਰਮੁੱਲਾ ਵਨ 'ਚ ਕਰੇਗਾ ਟੈਸਟਿੰਗ

03/26/2019 6:54:37 PM

ਪੈਰਿਸ : 7 ਵਾਰ ਦੇ ਵਿਸ਼ਵ ਚੈਂਪੀਅਨ ਮਾਈਕਲ ਸ਼ੁਮਾਕਰ ਦਾ ਬੇਟਾ ਮਿਕ ਸ਼ੁਮਾਕਰ 2 ਅਪ੍ਰੈਲ ਨੂੰ ਬਹਿਰੀਨ ਵਿਚ ਫਰਾਰੀ ਦੇ ਨਾਲ ਆਪਣਾ ਫਾਰਮੁਲਾ ਵਨ ਟੈਸਟ ਡੈਬਯੂ ਕਰੇਗਾ। ਇਟਲੀ ਦੀ ਟੀਮ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। 20 ਸਾਲਾ ਮਾਈਕ ਸ਼ੁਮਾਕਰ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਸ਼ਾਨਦਾਰ ਤਜ਼ਰਬਾ ਹੋਵੇਗਾ, ਮੈਂ ਇਸ ਦੇ ਲਈ ਉਤਸ਼ਾਹਤ ਹਾਂ। ਉਹ ਬਹਿਰੀਨ ਵਿਚ ਹੀ ਫਾਰਮੁੱਲਾ 2 ਵਿਚ ਡੈਬਯੂ ਕਰਨਗੇ। ਪਿਛਲੇ ਸਾਲ ਉਹ ਫਰਾਰੀ ਡ੍ਰਾਈਵਰ ਅਕੈਡਮੀ ਦੇ ਨਾਲ ਜੁੜੀ ਇਟਲੀ ਦੀ ਟੀਮ ਪ੍ਰੇਮਾ ਦੇ ਨਾਲ ਪਿਛਲੇ ਸਾਲ ਫਾਰਮੁੱਲਾ 3 ਚੈਂਪੀਅਨ ਬਣੇ ਸੀ।


Related News