ਵਿਸ਼ਵ ਚੈਂਪੀਅਨ ਗੁਕੇਸ਼ ਦਾ ਚੇਨਈ ਪਹੁੰਚਣ ''ਤੇ ਸ਼ਾਨਦਾਰ ਸਵਾਗਤ

Monday, Dec 16, 2024 - 06:55 PM (IST)

ਵਿਸ਼ਵ ਚੈਂਪੀਅਨ ਗੁਕੇਸ਼ ਦਾ ਚੇਨਈ ਪਹੁੰਚਣ ''ਤੇ ਸ਼ਾਨਦਾਰ ਸਵਾਗਤ

ਚੇਨਈ— ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਦਾ ਸੋਮਵਾਰ ਨੂੰ ਇੱਥੇ ਹਵਾਈ ਅੱਡੇ 'ਤੇ ਸੈਂਕੜੇ ਉਤਸੁਕ ਪ੍ਰਸ਼ੰਸਕਾਂ, ਤਾਮਿਲਨਾਡੂ ਸਰਕਾਰ ਅਤੇ ਰਾਸ਼ਟਰੀ ਮਹਾਸੰਘ ਦੇ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। 18 ਸਾਲਾ ਗੁਕੇਸ਼ ਨੇ ਪਿਛਲੇ ਹਫਤੇ ਸਿੰਗਾਪੁਰ 'ਚ ਚੀਨ ਦੇ ਡਿੰਗ ਲਿਰੇਨ ਨੂੰ 7.5-6.5 ਨਾਲ ਹਰਾ ਕੇ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣਿਆ ਅਤੇ ਰੂਸ ਦੇ ਗੈਰੀ ਕਾਸਪਾਰੋਵ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਿਕਾਰਡ ਤੋੜ ਦਿੱਤਾ।

ਘਰ ਪਰਤਣ 'ਤੇ ਗੁਕੇਸ਼ ਨੇ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਨੌਜਵਾਨ ਖਿਡਾਰੀ ਨੂੰ ਨੇੜਿਓਂ ਦੇਖਣ ਲਈ ਮੀਡੀਆ ਅਤੇ ਪ੍ਰਸ਼ੰਸਕਾਂ ਦੀ ਭੀੜ ਦੇ ਵਿਚਕਾਰ, ਗੁਕੇਸ਼ ਨੇ ਕਿਹਾ, 'ਇਹ ਸ਼ਾਨਦਾਰ ਹੈ। ਤੁਹਾਡੇ ਸਮਰਥਨ ਨੇ ਮੈਨੂੰ ਬਹੁਤ ਊਰਜਾ ਦਿੱਤੀ। ਵਿਸ਼ਵ ਚੈਂਪੀਅਨਸ਼ਿਪ ਜਿੱਤਣਾ ਬਹੁਤ ਵਧੀਆ ਅਹਿਸਾਸ ਹੈ। ਮਹਾਨ ਵਿਸ਼ਵਨਾਥਨ ਆਨੰਦ ਤੋਂ ਬਾਅਦ ਵਿਸ਼ਵ ਖਿਤਾਬ ਜਿੱਤਣ ਵਾਲੇ ਗੁਕੇਸ਼ ਦੂਜੇ ਭਾਰਤੀ ਹਨ। ਆਨੰਦ ਨੇ ਇੱਥੇ ਆਪਣੀ ਅਕੈਡਮੀ ਵਿੱਚ ਕਿਸ਼ੋਰਾਂ ਦੀ ਖੇਡ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ।


author

Tarsem Singh

Content Editor

Related News