ਟ੍ਰੇਨਿੰਗ ਦੌਰਾਨ ਆਪਣੀ ਇਕ ਸਮੱਸਿਆ ’ਤੇ ਕੰਮ ਕਰ ਰਿਹਾ ਹਾਂ : ਨੀਰਜ ਚੋਪੜਾ
Saturday, Jul 12, 2025 - 10:46 AM (IST)

ਗੁਰੂਗ੍ਰਾਮ– ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਖੇਡ ਵਿਚ ਇਕ ਸਮੱਸਿਆ ਦੀ ਪਛਾਣ ਕੀਤੀ ਹੈ ਤੇ ਜਲਦ ਤੋਂ ਜਲਦ ਇਸ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹ ਇਸ ਸਾਲ ਦੇ ਅੰਤ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਸੋਨ ਤਮਗਾ ਜਿੱਤਣਾ ਚਾਹੁੰਦਾ ਹੈ। ਚੋਪੜਾ 13 ਤੋਂ 21 ਸਤੰਬਰ ਤੱਕ ਟੋਕੀਓ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗੇ ਦਾ ਸਭ ਤੋਂ ਪ੍ਰਮੁੱਖ ਦਾਅਵੇਦਾਰ ਹੈ। ਉਹ 57 ਦਿਨਾਂ ਤੱਕ ਚੈੱਕ ਗਣਰਾਜ ਦੇ ਪ੍ਰਾਗ ਤੇ ਨਿਮਬਰਕ ਵਿਚ ਟ੍ਰੇਨਿੰਗ ਲਵੇਗਾ। ਉਹ ਅੱਜ ਰਾਤ ਆਪਣੇ ਫਿਜ਼ੀਓ ਇਸ਼ਾਨ ਮਾਰਵਾਹ ਨਾਲ ਰਵਾਨਾ ਹੋਵੇਗਾ ਤੇ 5 ਸਤੰਬਰ ਤੱਕ ਯੂਰਪੀਅਨ ਦੇਸ਼ਾਂ ਵਿਚ ਰਹੇਗਾ, ਜਿਸ ਦਾ ਕੁੱਲ ਖਰਚ 19 ਲੱਖ ਰੁਪਏ ਹੈ।