Women T20 WC : ਇੰਗਲੈਂਡ ਨੇ ਸਕਾਟਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
Sunday, Oct 13, 2024 - 06:25 PM (IST)
ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 2024 ਦਾ 17ਵਾਂ ਮੈਚ ਅੱਜ ਇੰਗਲੈਂਡ ਤੇ ਸਕਾਟਲੈਂਡ ਵਿਚਾਲੇ ਸ਼ਾਰਜਾਹ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਇੰਗਲੈਂਡ ਨੇ ਸਕਾਟਲੈਂਡ ਨੂੰ 10 ਵਿਕਟਾਂ ਨਾਲ ਹਰਾਇਆ। ਮੈਚ 'ਚ ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 109 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 110 ਦੌੜਾਂ ਦਾ ਟੀਚਾ ਦਿੱਤਾ।
ਸਕਾਟਲੈਂਡ ਲਈ ਕਪਤਾਨ ਕੈਥਰੀਨ ਬ੍ਰਾਈਸ ਨੇ 33 ਦੌੜਾਂ, ਸਾਰਾ ਬ੍ਰਾਈਸ 27 ਦੌੜਾਂ, ਸਸਕੀਆ ਹੋਰਲੇ ਨੇ 13 ਦੌੜਾਂ, ਐਲਿਸਾ ਲਿਸਟਰ ਨੇ 11 ਦੌੜਾਂ, ਮੇਗਨ ਮੈਕਕੋਲ ਨੇ 10 ਦੌੜਾਂ, ਕੈਥਰੀਨ ਫਰੇਜ਼ਰ ਨੇ 6 ਦੌੜਾਂ ਤੇ ਡਾਰਸੀ ਕਾਰਟਰ ਨੇ 3 ਦੌੜਾਂ ਬਣਾਈਆਂ। ਇੰਗਲੈਂਡ ਲਈ ਨੈਟ ਸਵੀਅਰ ਬ੍ਰੰਟ ਨੇ 1, ਲੋਰੇਨੇ ਬੈਲ ਨੇ 1, ਚਾਰਲੀ ਡੀਨ ਨੇ 1 ਤੇ ਸੋਫੀ ਐਕਲੇਸਟੋਨ ਨੇ 2 ਵਿਕਟਾਂ ਤੇ ਡੈਨੀਅਲ ਗਿਬਸਨ ਨੇ 1 ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਈਆ ਬਾਊਚਰ ਦੀਆਂ ਅਜੇਤੂ 62 ਦੌੜਾਂ ਤੇ ਡੈਨੀਅਲ ਵ੍ਹਾਈਟ ਹੋਜ ਦੀਆਂ 51 ਦੌੜਾਂ ਦੀ ਬਦੌਲਤ 10 ਓਵਰਾਂ 'ਚ ਬਿਨਾ ਕੋਈ ਵਿਕਟ ਗੁਆਏ 113 ਦੌੜਾਂ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਮੈਚ 'ਚ ਸਕਾਟਲੈਂਡ ਦੀਆਂ ਗੇਂਦਬਾਜ਼ ਵਿਕਟ ਲੈਣ ਲਈ ਤਰਸਦੀਆਂ ਰਹੀਆਂ ਪਰ ਇੰਗਲੈਂਡ ਦੀਆਂ ਸਲਾਮੀ ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਨੂੰ ਇੰਗਲੈਂਡ ਦੀ ਝੋਲੀ 'ਚ ਪਾ ਦਿੱਤਾ।