ਪਹਿਲਵਾਨ ਬੀਬੀ ਵਿਨੇਸ਼ ਫੋਗਾਟ ਕੋਰੋਨਾ ਪਾਜ਼ੇਟਿਵ, ਕੱਲ ਮਿਲਣਾ ਹੈ ਖੇਲ ਰਤਨ
Friday, Aug 28, 2020 - 08:00 PM (IST)

ਸੋਨੀਪਤ (ਸੰਜੀਵ ਦੀਕਸ਼ਿਤ)- ਅੰਤਰਰਾਸ਼ਟਰੀ ਪੱਧਰ ਦੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਜਿਸ ਨੂੰ ਕੱਲ ਭਾਵ 29 ਅਗਸਤ ਨੂੰ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੌਰਾਨ ਵਿਨੇਸ਼ ਦੇ ਕੋਚ ਓਮ ਪ੍ਰਕਾਸ਼ ਦਹੀਆ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਓਮ ਪ੍ਰਕਾਸ਼ ਦਹੀਆ ਨੂੰ ਵੀ ਰਾਸ਼ਟਰੀ ਖੇਡ ਦਿਵਸ 'ਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਵਿਨੇਸ਼ ਫੋਗਾਟ ਫਿਲਹਾਲ ਸੋਨੀਪਤ 'ਚ ਹੈ।