ਭਾਰਤ ਨੇ ਮਹਿਲਾ ਟੀ20 ਵਿਸ਼ਵ ਕੱਪ 'ਚ ਖੋਲ੍ਹਿਆ ਖਾਤਾ, ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ
Sunday, Oct 06, 2024 - 07:09 PM (IST)
ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 'ਚ ਗਰੱਪ ਦਾ 7ਵਾਂ ਮੈਚ 'ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ ਮਹਿਲਾ ਟੀ20 ਵਿਸ਼ਵ ਕੱਪ 'ਚ ਜਿੱਤ ਨਾਲ ਆਪਣਾ ਖਾਤਾ ਖੋਲ ਲਿਆ ਹੈ ਤੇ ਪਾਕਿਸਤਾਨ ਦੀ ਟੂਰਨਾਮੈਂਟ 'ਚ ਇਹ ਦੂਜੀ ਹਾਰ ਹੈ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 18.5 ਓਵਰਾਂ 'ਚ 4 ਵਿਕਟਾਂ ਗੁਆ ਕੇ 108 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਮ੍ਰਿਤੀ ਮੰਧਾਨਾ 7 ਦੌੜਾਂ ਬਣਾ ਸਾਦੀਆ ਇਕਬਾਲ ਵਲੋਂ ਆਊਟ ਹੋਈ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੈਫਾਲੀ ਵਰਮਾ 32 ਦੌੜਾਂ ਬਣਾ ਓਮੈਰਾ ਸੋਹੇਲ ਵਲੋਂ ਆਊਟ ਹੋਈ। ਭਾਰਤ ਦੀ ਤੀਜੀ ਵਿਕਟ ਜੇਮਿਮਾਹ ਰੋਡ੍ਰਿਗੇਜ਼ ਦੇ ਆਊਟ ਹੋਣ ਨਾਲ ਡਿੱਗੀ।
ਜੇਮਿਮਾਹ 23 ਦੌੜਾਂ ਬਣਾ ਫਾਤਿਮਾ ਸਨਾ ਵਲੋਂ ਆਊਟ ਹੋਈ। ਭਾਰਤ ਦੀ ਚੌਥੀ ਵਿਕਟ ਰਿਚਾ ਘੋਸ਼ ਦੇ ਆਊਟ ਹੋਣ ਨਾਲ ਡਿੱਗੀ। ਰਿਚਾ ਘੋਸ਼ ਬਿਨਾ ਖਾਤਾ ਖੋਲੇ 0 ਦੇ ਸਕੋਰ 'ਤੇ ਫਾਤਿਮਾ ਸਨਾ ਵਲੋਂ ਆਊਟ ਹੋਈ। ਹਰਮਨਪ੍ਰੀਤ ਕੌਰ 29 ਦੌੜਾਂ ਬਣਾ ਰਿਟਾਇਰ ਹਰਟ ਹੋਈ। ਦੀਪਤੀ ਸ਼ਰਮਾ ਨੇ 7 ਦੌੜਾਂ ਤੇ ਐੱਸ ਸਜਨਾ ਨੇ 4 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਲਈ ਫਾਤਿਮਾ ਸਨਾ ਨੇ 2, ਸਾਦੀਆ ਇਕਬਾਲ ਨੇ 1 ਤੇ ਓਮੈਰਾ ਸੋਹੇਲ ਨੇ 1 ਵਿਕਟਾਂ ਝਟਕਾਈਆਂ।