ਫੈਡਰਰ ਨੂੰ ਡਾਂਟਣ ਵਾਲੀ ਮਹਿਲਾ ਅੰਪਾਇਰ ਮਰਿਜਾਨਾ ਵੇਲਜੋਵਿਕ ਆਈ ਚਰਚਾ ''ਚ

Wednesday, Jan 29, 2020 - 12:12 AM (IST)

ਫੈਡਰਰ ਨੂੰ ਡਾਂਟਣ ਵਾਲੀ ਮਹਿਲਾ ਅੰਪਾਇਰ ਮਰਿਜਾਨਾ ਵੇਲਜੋਵਿਕ ਆਈ ਚਰਚਾ ''ਚ

ਨਵੀਂ ਦਿੱਲੀ - ਆਸਟਰੇਲੀਅਨ ਓਪਨ ਦੌਰਾਨ ਜਦੋਂ ਸਵਿਸ ਟੈਨਿਸ ਸਟਾਰ ਰੋਜਰ ਫੈਡਰਰ ਟੀ. ਸੈਂਡਗ੍ਰੀਨ ਵਿਰੁੱਧ ਮੈਚ ਖੇਡ ਰਿਹਾ ਸੀ ਤਾਂ ਰੌਡ ਲੇਵਰ ਏਰੀਨਾ 'ਚ ਇਕ ਚਰਚਾ ਮੈਚ ਦੀ ਮਹਿਲਾ ਚੇਅਰ ਅੰਪਾਇਰ ਮਰਿਜਾਨਾ ਵੇਲਜੋਵਿਕ ਨੇ ਬਟੋਰ ਲਈ। ਮਰਿਜਾਨਾ ਨੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਨ ਲਈ ਜਿਵੇਂ ਹੀ ਫੈਡਰਰ ਨੂੰ ਟੋਕਿਆ, ਉਹ ਆਪਣੀ ਗਲੈਮਰਸ ਲੁੱਕ ਲਈ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਆ ਗਈ। ਮਰਿਜਾਨਾ ਦੀ ਸਮਾਈਲ ਵਾਲੀ ਫੋਟੋ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਮਸ਼ਹੂਰ ਗਲੈਮਰਸ ਟੈਨਿਸ ਖਿਡਾਰਨ ਯੂਜਿਨੀ ਬੁਕਾਰਡ ਵੀ ਉਸ ਦੀ ਮੁਰੀਦ ਹੋ ਗਈ। ਉਸ ਨੇ ਇਕ ਟਵੀਟ ਕੀਤਾ, ਜਿਸ ਵਿਚ ਉਸ ਨੇ ਮਰਿਜਾਨਾ ਦੀ ਸਮਾਈਲ ਦੀ ਸ਼ਲਾਘਾ ਕੀਤੀ।

 

ਮਰਿਜਾਨਾ ਦੀ ਫੋਟੋ ਵਾਇਰਲ ਹੁੰਦੇ ਹੀ ਗੂਗਲ 'ਤੇ ਲੋਕ ਉਸ ਬਾਰੇ ਹੋਰ ਜਾਣਨ ਲਈ ਅੱਗੇ ਵਧ ਗਏ। ਇਸ ਕਾਰਣ ਮਰਿਜਾਨਾ ਗੂਗਲ ਟ੍ਰੈਂਡ ਵਿਚ ਵੀ ਆ ਗਈ। ਜ਼ਿਕਰਯੋਗ ਹੈ ਕਿ ਮਰਿਜਾਨਾ ਨੇ ਅੰਪਾਇਰਿੰਗ ਲਈ 2015 'ਚ ਆਪਣਾ ਗੋਲਡ ਬੈਜ ਹਾਸਲ ਕੀਤਾ ਸੀ। ਉਹ ਕਈ ਵੱਡੇ ਮੁਕਾਬਲਿਆਂ 'ਚ ਅੰਪਾਇਰਿੰਗ ਕਰ ਚੁੱਕੀ ਹੈ। 2018 ਵਿਚ ਉਹ ਆਸਟਰੇਲੀਅਨ ਓਪਨ ਵੂਮੈਨਜ਼ ਸਿੰਗਲਜ਼ ਫਾਈਨਲ ਤੇ 2019 ਵਿਚ ਵਿੰਬਲਡਨ ਵੂਮੈਨਜ਼ ਸਿੰਗਲਜ਼ ਫਾਈਨਲ ਵਿਚ ਅੰਪਾਇਰ ਦੀ ਭੂਮਿਕਾ ਨਿਭਾ ਚੁੱਕੀ ਹੈ। 2019 'ਚ ਉਹ ਫੈੱਡ ਕੱਪ ਫਾਈਨਲ ਵਿਚ ਵੀ  ਬਤੌਰ ਅੰਪਾਇਰ ਹਿੱਸਾ ਲੈ ਚੁੱਕੀ ਹੈ।


ਮਰਿਜਾਨਾ ਨੇ ਅੰਪਾਇਰ ਬਣਨ ਦੇ ਆਪਣੇ ਸਫਰ 'ਤੇ ਗੱਲ ਕਰਦਿਆਂ ਕਿਹਾ ਕਿ ਮੇਰਾ ਸੁਪਨਾ ਸਿਰਫ ਇਕ ਦਰਸ਼ਕ ਵਾਂਗ ਵਿੰਬਲਡਨ ਦੇ ਮੈਚ ਦੇਖਣਾ ਸੀ ਪਰ ਮੈਂ ਇਸ ਵਿਚ ਜਿੰਨਾ ਹਿੱਸਾ ਲਿਆ, ਓਨਾ ਅੱਗੇ ਵਧਦੀ ਗਈ। ਮੈਂ ਪਹਿਲੀ ਵਾਰ ਜਦੋਂ ਵੱਡੇ ਈਵੈਂਟ ਵਿਚ ਅੰਪਾਇਰਿੰਗ ਕੀਤੀ ਸੀ ਤਾਂ ਮੈਂ ਖੁਦ ਨਾਲ ਇਕ ਵਾਅਦਾ ਕੀਤਾ ਸੀ। ਮੈਂ ਇਹ ਨਹੀਂ ਸੋਚਾਂਗੀ ਕਿ ਮੈਂ ਲੜਕਾ ਹਾਂ ਜਾਂ ਲੜਕੀ। ਮੈਂ ਸਿਰਫ ਸਹੀ ਫੈਸਲਾ ਦੈਣਾ ਹੈ।

 

PunjabKesariPunjabKesariPunjabKesariPunjabKesariPunjabKesari


author

Gurdeep Singh

Content Editor

Related News