ਆਈ. ਪੀ. ਐੱਲ. ਪਲੇਅ-ਆਫ ਦੌਰਾਨ ਹੋਣਗੇ ਮਹਿਲਾ ਟੀ-20 ਪ੍ਰਦਰਸ਼ਨੀ ਮੈਚ

Tuesday, Apr 09, 2019 - 03:12 AM (IST)

ਆਈ. ਪੀ. ਐੱਲ. ਪਲੇਅ-ਆਫ ਦੌਰਾਨ ਹੋਣਗੇ ਮਹਿਲਾ ਟੀ-20 ਪ੍ਰਦਰਸ਼ਨੀ ਮੈਚ

ਨਵੀਂ ਦਿੱਲੀ- ਆਈ. ਪੀ. ਐੱਲ.-2019 ਦੇ ਪਲੇਅ-ਆਫ ਦੌਰਾਨ ਮਹਿਲਾਵਾਂ ਦੇ ਟੀ-20 ਪ੍ਰਦਰਸ਼ਨੀ ਮੈਚ ਖੇਡੇ ਜਾਣਗੇ। ਇਨ੍ਹਾਂ ਵਿਚ 6 ਦੇਸ਼ਾਂ ਦੀਆਂ ਖਿਡਾਰਨਾਂ ਹਿੱਸਾ ਲੈਣਗੀਆਂ। ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ 'ਚ ਵੀ 1 ਮਹਿਲਾ ਟੀ-20 ਪ੍ਰਦਰਸ਼ਨੀ ਮੈਚ ਖੇਡਿਆ ਗਿਆ ਸੀ। ਇਸ ਵਿਚ ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੋਂ ਇਲਾਵਾ ਭਾਰਤੀ ਟੀਮ ਦੀਆਂ ਨਿਯਮਤ ਖਿਡਾਰਨਾਂ ਨੇ ਹਿੱਸਾ ਲਿਆ ਸੀ। ਇਸ ਵਾਰ ਇਸ ਦਾ ਦਾਇਰਾ ਵਧਿਆ ਹੈ। ਦੁਨੀਆ ਦੀਆਂ ਚੌਟੀ ਦੀਆਂ ਅੰਤਰਰਾਸ਼ਟਰੀ ਖਿਡਾਰਨਾਂ ਨੂੰ 3 ਟੀਮਾਂ ਦੇ ਟੂਰਨਾਮੈਂਟ ਲਈ ਸੱਦਾ ਦਿੱਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ 3 ਟੀਮਾਂ ਰਾਊਂਡ ਰਾਬਿਨ ਵਿਚ ਇਕ-ਦੂਜੇ ਨਾਲ 1-1 ਬਰਾਬਰ ਖੇਡਣਗੀਆਂ। ਸਾਰੇ ਮੈਚ ਇਕ ਹੀ ਜਗ੍ਹਾ ਹੋਣਗੇ। ਆਈ. ਪੀ. ਐੱਲ. ਦੇ ਫਾਈਨਲ ਦੀ 12 ਮਈ ਨੂੰ ਮੇਜ਼ਬਾਨੀ ਕਰਨ ਵਾਲਾ ਚੇਨਈ ਮਹਿਲਾ ਟੂਰਨਾਮੈਂਟ ਦੇ ਫਾਈਨਲ ਦੀ ਵੀ ਮੇਜ਼ਬਾਨੀ ਕਰ ਸਕਦਾ ਹੈ।


author

Gurdeep Singh

Content Editor

Related News