ਸਾਮਿਆ-ਤਨੀਸ਼ਾ ਬਣੀਆਂ ਮਹਿਲਾ ਡਬਲਜ਼ ਚੈਂਪੀਅਨ
Sunday, Mar 31, 2019 - 12:12 PM (IST)

ਲਖਨਊ— ਸਾਮਿਆ ਰਿਜ਼ਵੀ ਤੇ ਤਨੀਸ਼ਾ ਪ੍ਰਾਂਜਲ ਦੀ ਜੋੜੀ ਨੇ 16ਵੀਂ ਸੀਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਮੇਜ਼ਬਾਨ ਉੱਤਰ ਪ੍ਰਦੇਸ਼ ਨੂੰ ਪਹਿਲਾ ਸੋਨ ਤਮਗਾ ਮਹਿਲਾ ਡਬਲਜ਼ 'ਚ ਦਿਵਾਇਆ। ਇਸ ਜੋੜੀ ਨੇ ਫਾਈਨਲ 'ਚ ਯੂ. ਪੀ. ਦੀ ਹੀ ਨਮਿਤਾ ਸੇਠ ਤੇ ਮਰੀਅਮ ਖਾਨ ਨੂੰ 3-0 ਨਾਲ ਹਰਾ ਦਿੱਤਾ।