Women's Asia Cup: ਭਾਰਤ ਦੀਆਂ ਨਜ਼ਰਾਂ UAE ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਤੇ

Saturday, Jul 20, 2024 - 02:04 PM (IST)

ਦਾਂਬੁਲਾ- ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ ਜਿੱਤ ਦਰਜ ਕਰਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਲਈ ਉਤਰੇਗੀ। ਮੌਜੂਦਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ। ਹਰਮਨਪ੍ਰੀਤ ਕੌਰ ਦੀ ਟੀਮ ਨੂੰ ਹਰਾਉਣ ਲਈ ਯੂਏਈ ਨੂੰ ਚਮਤਕਾਰੀ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤ ਦੇ ਇਸ ਸਮੇਂ ਦੋ ਅੰਕ ਹਨ ਅਤੇ ਨੈੱਟ ਰਨ ਰੇਟ ਪਲੱਸ 2.29 ਹੈ ਅਤੇ ਅਮੀਰਾਤ ਨੂੰ ਹਰਾ ਕੇ ਉਨ੍ਹਾਂ ਦੇ ਚਾਰ ਅੰਕ ਹੋ ਜਾਣਗੇ।
ਦੀਪਤੀ ਸ਼ਰਮਾ, ਰੇਣੁਕਾ ਸਿੰਘ ਅਤੇ ਪੂਜਾ ਵਸਤਰਾਕਰ ਨੇ ਪਾਕਿਸਤਾਨ ਦੇ ਖਿਲਾਫ ਚੰਗੀ ਗੇਂਦਬਾਜ਼ੀ ਕੀਤੀ। ਟੀਮ ਪ੍ਰਬੰਧਨ ਨੂੰ ਖੱਬੇ ਹੱਥ ਦੇ ਸਪਿਨਰ ਰਾਧਾ ਯਾਦਵ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਰਾਹੀਂ ਵਾਪਸੀ ਕੀਤੀ ਹੈ।
ਰੇਣੁਕਾ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਵਧੀਆ ਸਪੈੱਲ ਸੀ ਅਤੇ ਮੌਸਮ ਨੇ ਵੀ ਮਦਦ ਕੀਤੀ। ਜਿਸ ਤਰ੍ਹਾਂ ਮੈਂ ਨੈੱਟ 'ਤੇ ਅਭਿਆਸ ਕਰ ਰਹੀ ਹਾਂ, ਮੈਂ ਮੈਚ 'ਚ ਵੀ ਉਨ੍ਹਾਂ ਨੂੰ ਦੁਹਰਾ ਸਕੀ।
ਭਾਰਤੀ ਬੱਲੇਬਾਜ਼ਾਂ ਨੇ ਹਮਲਾਵਰ ਪ੍ਰਦਰਸ਼ਨ ਕਰਦੇ ਹੋਏ 35 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ 9. 3 ਓਵਰਾਂ 'ਚ 85 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਭਾਰਤ ਨੇ ਤੇਜ਼ੀ ਨਾਲ ਤਿੰਨ ਵਿਕਟਾਂ ਗੁਆ ਦਿੱਤੀਆਂ। ਭਾਰਤੀ ਕੈਂਪ ਯੂਏਈ ਦੇ ਖ਼ਿਲਾਫ਼ ਮੱਧਕ੍ਰਮ ਦੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰ ਰਿਹਾ ਹੋਵੇਗਾ।
ਅਕਤੂਬਰ 'ਚ ਬੰਗਲਾਦੇਸ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਏਸ਼ੀਆ ਕੱਪ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਰੇਣੁਕਾ ਨੇ ਕਿਹਾ, ''ਏਸ਼ੀਆ ਕੱਪ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਬਹੁਤੇ ਮੈਚ ਨਹੀਂ ਖੇਡੇ ਜਾਣੇ ਹਨ। ਬੰਗਲਾਦੇਸ਼ ਵਿੱਚ ਵੀ ਇਹੀ ਸਥਿਤੀ ਹੋਵੇਗੀ, ਇਸ ਲਈ ਸਾਨੂੰ ਇਸ ਟੂਰਨਾਮੈਂਟ ਤੋਂ ਕਾਫੀ ਮਦਦ ਮਿਲੇਗੀ।
ਦੂਜੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਨੇਪਾਲ ਨਾਲ ਹੋਵੇਗਾ।
ਟੀਮਾਂ:
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਉਮਾ ਛੇਤਰੀ, ਪੂਜਾ ਵਸਤਰਾਕਰ, ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ, ਡੀ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਯੰਕਾ ਪਾਟਿਲ, ਸੰਜੀਵਨ ਸਾਜਨਾ।
ਯੂਏਈ: ਈਸ਼ਾ ਰੋਹਿਤ ਓਝਾ (ਕਪਤਾਨ), ਕਵੀਸ਼ਾ ਕੁਮਾਰੀ, ਰਿਤਿਕਾ ਰਜਤ, ਸਮਾਇਰਾ ਡੀ, ਲਵਣਿਆ ਕੇਨੀ, ਐਮਿਲੀ ਥਾਮਸ, ਹਿਨਾ ਹੋਚੰਦਾਨੀ, ਮਹਿਕ ਠਾਕੁਰ, ਇੰਦੂਜਾ ਨੰਦਕੁਮਾਰ, ਰਿਨੀਤਾ ਰਜਤ, ਖੁਸ਼ੀ ਮੋਹਨ ਸ਼ਰਮਾ, ਰਿਸ਼ਿਤਾ ਰਜਤ, ਸੁਰੱਖਿਆ ਕੋਟੇ, ਟੀ ਸਤੀਸ਼, ਵੈਸ਼ਣਵੀ ਮਹੇਸ਼।
ਮੈਚ ਦਾ ਸਮਾਂ: ਦੁਪਹਿਰ 2 ਵਜੇ ਤੋਂ ਬਾਅਦ।


Aarti dhillon

Content Editor

Related News