ਇਨ੍ਹਾਂ ''ਚੋਰਨੀਆਂ'' ਤੋਂ ਜ਼ਰਾ ਬਚ ਕੇ ! ਪਲਾਂ ''ਚ ਅੰਦਰ ਵੜ ਕੇ ਘਰ ਕਰ''ਤਾ ਖ਼ਾਲੀ, CCTV ''ਚ ਹੋਈਆਂ ਕੈਦ

Monday, Sep 02, 2024 - 05:23 AM (IST)

ਇਨ੍ਹਾਂ ''ਚੋਰਨੀਆਂ'' ਤੋਂ ਜ਼ਰਾ ਬਚ ਕੇ ! ਪਲਾਂ ''ਚ ਅੰਦਰ ਵੜ ਕੇ ਘਰ ਕਰ''ਤਾ ਖ਼ਾਲੀ, CCTV ''ਚ ਹੋਈਆਂ ਕੈਦ

ਲੁਧਿਆਣਾ (ਤਰੁਣ)- ਮਹਾਨਗਰ ਦੇ ਪਾਸ਼ ਇਲਾਕੇ ਗੁਰਦੇਵ ਨਗਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਹਿਲਾ ਚੋਰ ਇਕ ਘਰ ’ਚ ਦਾਖਲ ਹੋ ਗਈਆਂ, ਜੋ 2 ਘੰਟੇ ਘਰ ਦੇ ਅੰਦਰ ਹੀ ਰਹੀਆਂ ਅਤੇ ਘਰ ’ਚ ਲੱਗੇ 2 ਏ.ਸੀ. ਅਤੇ ਬਾਥਰੂਮ ’ਚੋਂ ਟੂਟੀਆਂ ਚੋਰੀ ਕਰ ਕੇ ਲੈ ਗਈਆਂ।

ਮਹਿਲਾ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਸਾਮਾਨ ਦਾ ਨੁਕਸਾਨ ਕਰ ਦਿੱਤਾ। ਘਟਨਾ ਸਮੇਂ ਪੂਰਾ ਪਰਿਵਾਰ ਭੋਪਾਲ ’ਚ ਸੀ। ਜਦੋਂ ਪਰਿਵਾਰ ਵਾਪਸ ਆਇਆ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਚੋਰੀ ਦੀ ਘਟਨਾ ਸਬੰਧੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਸਖ਼ਤ ਹੋਇਆ ਪ੍ਰਸ਼ਾਸਨ ; ਪਲਾਟ 'ਚ ਮਿਲੀ ਗੰਦਗੀ ਜਾਂ ਕੁੱਤੇ ਨੇ ਸੜਕ 'ਤੇ ਕੀਤੀ 'ਪੌਟੀ' ਤਾਂ ਮਾਲਕ ਨੂੰ ਹੋਵੇਗਾ ਜੁਰਮਾਨਾ

ਘਰ ਦੇ ਮਾਲਕ ਵਿਕਰਮ ਦੱਤ ਕਪੂਰ ਵਾਸੀ ਗੁਰਦੇਵ ਨਗਰ ਨੇ ਦੱਸਿਆ ਕਿ 24 ਅਗਸਤ ਨੂੰ ਉਹ ਪੂਰੇ ਪਰਿਵਾਰ ਨਾਲ ਕਿਸੇ ਸਮਾਗਮ ਲਈ ਭੋਪਾਲ ਗਿਆ ਸੀ। 28 ਅਗਸਤ ਨੂੰ ਜਦੋਂ ਉਹ ਘਰ ਪਰਤਿਆ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਸਮੇਤ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਚੋਰਨੀਆਂ ਦੀ ਇਹ ਵਾਰਦਾਤ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੇਜ਼ ਸਿੰਘ ਨੇ ਦੱਸਿਆ ਕਿ ਚੋਰੀ ਨੂੰ ਅੰਜਾਮ ਦੇਣ ਵਾਲੀਆਂ ਚਾਰ ਔਰਤਾਂ ਸਨ, ਜੋ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ’ਚ ਕੈਦ ਹੋ ਗਈਆਂ ਹਨ। ਪੁਲਸ ਨੇ ਅਣਪਛਾਤੀਆਂ ਔਰਤਾਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News