ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੂੰ WTC Points Table 'ਚ ਵੱਡਾ ਫਾਇਦਾ, ਫਾਈਨਲ ਖੇਡਣ ਦੇ ਨੇੜੇ ਪੁੱਜਾ

02/20/2023 4:53:53 PM

ਦੁਬਈ (ਭਾਸ਼ਾ)- ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ ਕੁਆਲੀਫਾਈ ਕਰਨ ਦੀ ਦੌੜ ’ਚ ਐਤਵਾਰ ਨੂੰ ਇਕ ਹੋ ਮੌੜ ਆ ਗਿਆ ਜਦੋਂ ਭਾਰਤੀ ਟੀਮ ਆਸਟ੍ਰੇਲੀਆ ’ਤੇ 6 ਵਿਕਟਾਂ ਦੀ ਜਿੱਤ ਨਾਲ 7 ਜੂਨ ਨੂੰ ਓਵਲ ’ਚ ਹੋਣ ਵਾਲੇ ਫਾਈਨਲ ਮੈਚ ਲਈ ਸਥਾਨ ਪੱਕਾ ਕਰਨ ਦੇ ਨੇੜੇ ਪਹੁੰਚ ਗਈ। ਡਬਲਯੂ. ਟੀ. ਸੀ. ਲਈ ਲੰਬੇ ਫਾਰਮੈਟ ’ਚ 2 ਸਾਲ ਤੋਂ ਤੇਜ਼ ਮੁਕਾਬਲੇਬਾਜ਼ੀ ਚੱਲ ਰਹੀ ਹੈ। 

ਇਹ ਵੀ ਪੜ੍ਹੋ : ਆਸਟ੍ਰੇਲੀਆਈ ਟੀਮ ਨੂੰ ਝਟਕਾ, ਪੈਟ ਕਮਿੰਸ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਛੱਡ ਆਪਣੇ ਵਤਨ ਪਰਤੇ

ਆਸਟ੍ਰੇਲੀਆ ਅਤੇ ਭਾਰਤ ਹੁਣ ਵੀ ਡਬਲਯੂ. ਟੀ. ਸੀ. ਫਾਈਨਲ ਦੀ ਦੌੜ ’ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਆਸਟ੍ਰੇਲੀਆ ਹਾਰ ਦੇ ਬਾਵਜੂਦ ਸੂਚੀ ’ਚ 66.67 ਪ੍ਰਤੀਸ਼ਤ ਨਾਲ ਟਾਪ ’ਤੇ ਹੈ, ਜਦਕਿ ਭਾਰਤ ਨੇ ਦਿੱਲੀ ਟੈਸਟ ’ਚ ਮਿਲੀ ਜਿੱਤ ਨਾਲ ਖੁਦ ਦੇ ਅਤੇ ਤੀਜੇ ਸਥਾਨ ਦੀ ਟੀਮ ਵਿਚਾਲੇ ਅੰਤਰ ਵਧਾ ਦਿੱਤਾ ਹੈ। ਭਾਰਤ ਦਾ ਪ੍ਰਤੀਸ਼ਤ 64.06 ਹੋ ਗਿਆ ਹੈ।

ਇਹ ਵੀ ਪੜ੍ਹੋ : ਕੋਹਲੀ ਨੇ ਰਚਿਆ ਇਤਿਹਾਸ, ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਤੇਜ਼ 25,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ

PunjabKesari

ਦਿੱਲੀ ’ਚ ਦੂਜੇ ਟੈਸਟ ਦੇ ਨਤੀਜੇ ਨਾਲ ਡਬਲਯੂ. ਟੀ. ਸੀ. ਫਾਈਨਲ ਲਈ ਪਹੁੰਚਣ ਲਈ ਦੌੜ ’ਚ ਬਣੀਆਂ ਟੀਮਾਂ 4 ’ਚੋਂ 3 ਹੋ ਗਈਆਂ ਹਨ। ਦੱਖਣੀ ਅਫਰੀਕਾ ਇਸ ਦੌੜ ’ਚੋਂ ਬਾਹਰ ਹੋ ਗਿਆ ਹੈ। ਉਹ ਟਾਪ-2 ’ਚ ਪਹੁੰਚਣ ਲਈ ਜ਼ਰੂਰੀ ਪ੍ਰਤੀਸ਼ਤ ਅੰਕ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਇਸ ਨਾਲ ਚੁਣੌਤੀ ਦੇਣ ਵਾਲੀ ਇਕੋ-ਇਕ ਟੀਮ ਸ਼੍ਰੀਲੰਕਾ ਹੈ, ਜਿਸ ਦੇ 53.33 ਪ੍ਰਤੀਸ਼ਤ ਅੰਕ ਹਨ। ਸ਼੍ਰੀਲੰਕਾ ਨੇ ਅਗਲੇ ਮਹੀਨੇ ਨਿਊਜ਼ੀਲੈਂਡ ’ਚ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਜੇਕਰ ਉਸ ਨੂੰ ਕੁਆਲੀਫਾਈ ਕਰਨ ਦੀ ਉਮੀਦ ਰੱਖਣੀ ਹੈ ਤਾਂ ਉਸ ਨੂੰ ਦੋਨੋਂ ਮੈਚ ਜਿੱਤਣੇ ਹੋਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News