ਸਿੰਧੂ ਤੇ ਸਾਇਨਾ ਦੀਆਂ ਨਜ਼ਰਾਂ ਲੈਅ ਹਾਸਲ ਕਰਨ ''ਤੇ
Monday, Nov 11, 2019 - 10:50 PM (IST)

ਹਾਂਗਕਾਂਗ— ਸਾਤਵਿਕ ਸੇਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਜੋੜੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਹਾਂਗਕਾਂਗ ਓਪਨ ਵਿਚ ਜਾਰੀ ਰੱਖਣਾ ਚਾਹੇਗੀ ਪਰ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਦੀ ਖੇਡ 'ਤੇ ਹੋਣਗੀਆਂ ਜਿਹੜੀ ਇਕ ਵਾਰ ਫਿਰ ਸ਼ੁਰੂਆਤੀ ਦੌਰ ਵਿਚੋਂ ਬਾਹਰ ਹੋਣ ਤੋਂ ਬਚਣਾ ਚਾਹੁਣਗੀਆਂ। ਵਿਸ਼ਵ ਰੈਂਕਿੰਗ ਵਿਚ 9ਵੇਂ ਸਥਾਨ 'ਤੇ ਕਾਬਜ਼ ਭਾਰਤੀ ਜੋੜੀ ਫ੍ਰੈਂਚ ਓਪਨ ਦੀ ਉਪ ਜੇਤੂ ਰਹੀ ਸੀ ਜਦਕਿ ਪਿਛਲੇ ਹਫਤੇ ਉਸ ਨੇ ਚੀਨ ਓਪਨ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਸੀ। ਚਾਰ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਵਿਚ ਸਾਤਵਿਕ ਤੇ ਚਿਰਾਗ ਦੀ ਜੋੜੀ ਤੋਂ ਇਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ । ਸਿੰਧੂ ਤੇ ਸਾਇਨਾ ਅਗਸਤ ਵਿਚ ਹੋਈ ਵਿਸ਼ਵ ਚੈਂਪੀਅਨ ਤੋਂ ਬਾਅਦ ਦਮਦਾਰ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੀਆਂ ਹਨ ਤੇ ਪਿਛਲੇ ਕੁਝ ਟੂਰਨਾਮੈਂਟਾਂ ਦੇ ਸ਼ੁਰੂਆਤੀ ਦੌਰ ਵਿਚੋਂ ਬਾਹਰ ਹੋ ਗਈਆਂ।