ਕੋਰੋਨਾ ਵਾਇਰਸ ਨਾਲ ਸਾਨੂੰ ਮਿਲ ਕੇ ਲੜਨਾ ਹੋਵੇਗਾ : ਰੋਹਿਤ
Monday, Mar 16, 2020 - 10:33 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਨਾਲ ਸਾਨੂੰ ਮਿਲ ਕੇ ਲੜਨਾ ਹੋਵੇਗਾ। ਰੋਹਿਤ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਹਫਤੇ ਸਾਡੇ ਲਈ ਬਹੁਤ ਸਖਤ ਰਹੇ ਹਨ। ਪੂਰੀ ਦੁਨੀਆ ਇਸ ਨਾਲ ਠੱਪ ਹੋ ਗਈ ਹੈ ਪਰ ਸਾਨੂੰ ਇਕ ਹੋ ਕੇ ਲੜਨਾ ਹੋਵੇਗਾ ਤਾਂ ਜੀਵਨ ਦੋਬਾਰਾ ਆਮ ਵਰਗਾ ਹੋਵੇ। ਉਨ੍ਹਾਂ ਨੇ ਕਿਹਾ ਸਾਨੂੰ ਸਿਰਫ ਥੋੜੀ ਸਾਵਧਾਨੀ ਵਰਤਨ ਦੀ ਜ਼ਰੂਰਤ ਹੈ ਤੇ ਜੇਕਰ ਕਿਸੇ ਵੀ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ ਦਿਖੇ ਤਾਂ ਤੁਰੰਤ ਸਿਹਤ ਕਰਮਚਾਰੀਆਂ ਨੂੰ ਇਸ ਬਾਰੇ ਸੂਚਨਾ ਦਿਓ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਕੂਲ ਜਾਣ, ਅਸੀਂ ਮਾਲ 'ਚ ਜਾਈਏ ਤੇ ਸਿਨਮਾ ਹਾਲ 'ਚ ਫਿਲਮਾਂ ਦੇਖੀਏ।
Stay safe everyone. pic.twitter.com/2ABy1XUeTP
— Rohit Sharma (@ImRo45) March 16, 2020
ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 114 ਮਾਮਲੇ ਸਾਹਮਣੇ ਆਏ ਹਨ ਤੇ ਜਦਕਿ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਪੱਧਰ 'ਤੇ ਇਸ ਬੀਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਜ਼ਿਆਦਾ ਹੋ ਗਈ ਹੈ ਤੇ ਇਸ ਦੀ ਲਪੇਟ 'ਚ ਲੋਕਾਂ ਦੀ ਗਿਣਤੀ 1,60,000 ਤੋਂ ਉੱਪਰ ਪਹੁੰਚ ਗਈ ਹੈ।