ਚੇਜ ਤੇ ਹੋਲਡਰ ਦੇ ਤੂਫਾਨ ''ਚ ਉਡਿਆ ਇੰਗਲੈਂਡ, 381 ਦੌੜਾਂ ਨਾਲ ਮਿਲੀ ਹਾਰ

01/27/2019 2:15:10 PM

ਬ੍ਰਿਜਟਾਊਨ : ਆਫ ਸਪਿਨਰ ਰੋਸਟਨ ਚੇਜ (60 ਦੌੜਾਂ 'ਤੇ 8 ਵਿਕਟ) ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ 381 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਵਿੰਡੀਜ਼ ਨੇ ਇੰਗਲੈਂਡ ਸਾਹਮਣੇ 628 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਸੀ ਜਿਸਦਾ ਪਿੱਛਾ ਕਰਦਿਆਂ ਮਿਹਮਾਨ ਟੀਮ 80.4 ਓਵਰਾਂ ਵਿਚ 246 ਦੌੜਾਂ 'ਤੇ ਸਿਮਟ ਗਈ। ਚੇਜ ਨੇ ਧਾਕੜ ਪ੍ਰਦਰਸ਼ਨ ਕਰਦਿਆਂ 21.4 ਓਵਰਾਂ ਵਿਚ 60 ਦੌੜਾਂ 'ਤੇ 8 ਵਿਕਟ ਲੈ ਕੇ ਇੰਗਲੈਂਡ ਨੂੰ ਸਮੇਟ ਦਿੱਤਾ ਅਤੇ ਟੈਸਟ ਕ੍ਰਿਕਟ ਵਿਚ ਆਪਣੇ 50 ਵਿਕਟ ਵੀ ਪੂਰੇ ਕਰ ਲਏ। 

PunjabKesari

ਵਿੰਡੀਜ਼ ਦੀ ਦੂਜੀ ਪਾਰੀ ਅਜੇਤੂ 202 ਦੌੜਾਂ ਬਣਾਉਣ ਵਾਲੇ ਕਪਤਾਨ ਜੇਸਨ ਹੋਲਡਰ ਨੂੰ 'ਮੈਨ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਚੇਜ ਨੇ ਲੰਚ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ (22), ਬੈਨ ਸਟੋਕਸ (34), ਜੋਸ ਬਟਲਰ (26), ਮੋਈਨ ਅਲੀ (0) ਅਤੇ ਬੈਨ ਫੋਕਸ (5) ਨੂੰ ਆਊਟ ਕਰ ਇੰਗਲੈਂਡ ਦੇ ਮਿਡਲ ਆਰਡਰ ਨੂੰ ਤਹਿਸ-ਨਹਿਸ ਕਰ ਦਿੱਤਾ। ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 56 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਰੋਰੀ ਬਰਨਸ (39) ਅਤੇ ਕੀਟਨ ਜੇਨਿੰਗਸ (11) ਨੇ ਇੰਗਲੈਂਡ ਨੇ ਇੰਗਲੈਂਡ ਦੀ ਪਾਰੀ ਨੂੰ ਅੱਗੇ ਵਧਾਇਆ। ਜੇਨਿੰਗਸ 14 ਦੌੜਾਂ ਬਣਾ ਕੇ ਆਊਟ ਹੋਏ। ਰੋਰੀ ਬਰਨਸ 133 ਗੇਂਦਾਂ 'ਚ 15 ਚੌਕਿਆਂ ਦੀ ਮਦਦ ਨਾਲ 84 ਦੌੜਾਂ ਬਣਾ ਕੇ ਲੰਚ ਤੋਂ ਪਹਿਲਾਂ ਆਊਟ ਹੋ ਗਏ। ਲੰਚ ਤੋਂ ਬਾਅਦ ਇੰਗਲੈਂਡ ਦਾ ਸਕੋਰ 2 ਵਿਕਟ 'ਤੇ 134 ਦੌੜਾਂ ਸੀ। ਲੰਚ ਤੋਂ ਬਾਅਦ ਜਾਨੀ ਬੇਅਰਸਟੋ 30 ਦੌੜਾਂ ਬਣਾ ਕੇ ਆਊਟ ਹੋਏ। ਚੇਜ ਨੇ ਇਸ ਤੋਂ ਬਾਅਦ ਕਹਿਰ ਮਚਾ ਦਿੱਤਾ ਅਤੇ ਇੰਗਲੈਂਡ ਦੇ ਸੰਘਰਸ਼ ਨੂੰ ਖਤਮ ਕਰ ਦਿੱਤਾ। ਇੰਗੈਲਂਡ ਦੀ ਪਾਰੀ ਟੀ-ਟਾਈਮ ਤੋਂ ਪਹਿਲਾਂ ਹੀ ਸਿਮਟ ਗਈ ਅਤੇ ਉਸ ਨੂੰ ਸ਼ਰਮਨਾਕ ਹਾਰ ਝੱਲਣ ਲਈ ਮਜਬੂਰ ਹੋਣਾ ਪਿਆ।


Related News