ਆਂਦਰੇ ਰਸੇਲ ਨੇ ਕੀਤੀ ਕਪਤਾਨ ਕੋਹਲੀ ਦੀ ਰੱਜ ਕੇ ਤਰੀਫ, ਕਿਹਾ- ਉਹ ਹਨ ਅਸਲ 'ਚ ਚੈਂਪੀਅਨ

11/21/2019 11:08:37 AM

ਸਪੋਰਟਸ ਡੈਸਕ— ਕੋਹਲੀ ਰਿਕਾਰਡ ਤੋੜਨ ਲਈ ਜਿਨ੍ਹੇ ਮਸ਼ਹੂਰ ਰਹਿੰਦੇ ਹਨ ਓਨੇ ਹੀ ਮੈਦਾਨ ਦੇ ਬਾਹਰ ਉਨ੍ਹਾਂ ਦੇ ਸਟਾਈਲ ਅਤੇ ਬਰੈਂਡਸ ਦੇ ਬਾਰੇ 'ਚ ਵੀ ਚਰਚਾ ਹੁੰਦੀ ਰਹਿੰਦੀ ਹੈ,  ਜਿਨ੍ਹਾਂ ਨੂੰ ਫੈਨਜ਼ ਵੀ ਉਨ੍ਹਾਂ ਦੇ ਸਟਾਈਲ ਨੂੰ ਫਾਲੋਅ ਵੀ ਕਰਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਖਿਡਾਰੀਆਂ 'ਚੋਂ ਇਕ ਹਨ। ਵਿਰਾਟ ਦੀ ਕਪਤਾਨੀ ਵਾਲੀ ਟੀਮ ਇੰਡੀਆ ਤਿੰਨੋਂ ਖੇਤਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੋਈ ਅੱਗੇ ਵੱਧ ਰਹੀ ਹੈ। ਹੁਣ ਵਿਰਾਟ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ 'ਤੇ ਵੈਸਟਇੰਡੀਜ਼ ਦੇ ਵਿਸਫੋਟਕ ਆਲਰਾਊਂਡਰ ਖਿਡਾਰੀ ਆਂਦਰੇ ਰਸੇਲ ਨੇ ਕੋਹਲੀ ਦੀ ਰੱਜ ਕੇ ਤਰੀਫ ਕੀਤੀ ਹੈ ਅਤੇ ਕਿਹਾ, ਵਿਰਾਟ ਨੂੰ ਇਕ ਸ਼ਬਦ 'ਚ ਬਿਆਨ ਕਰਨਾ ਕਾਫ਼ੀ ਮੁਸ਼ਕਲ ਹੋਵੇਗਾ।PunjabKesari
ਵਿਰਾਟ ਕੋਹਲੀ ਹੈ ਚੈਂਪੀਅਨ : ਆਂਦਰੇ ਰਸੇਲ
ਆਂਦਰੇ ਰਸੇਲ ਅਬੂ ਧਾਬੀ ਟੀ10 ਲੀਗ 'ਚ ਨਾਦਰਨ ਵਾਰੀਅਰਸ ਵੱਲੋਂ ਖੇਡ ਰਹੇ ਹਨ। ਇਕ ਵੈਬਸਾਈਟ ਨਾਲ ਗੱਲਬਾਤ ਦੇ ਦੌਰਾਨ ਰਸੇਲ ਨੇ ਕਿਹਾ, ਵਿਰਾਟ ਇਕ ਸ਼ਾਨਦਾਰ ਖਿਡਾਰੀ ਹੈ। ਇਕ ਖਿਡਾਰੀ ਦੇ ਰੂਪ 'ਚ ਉਨ੍ਹਾਂ ਨੂੰ ਬਿਆਨ ਕਰਨ ਲਈ ਅਸਲ 'ਚ ਤੁਹਾਨੂੰ ਕਦੇ-ਕਦੇ ਇਕ ਹੀ ਨਾਲ ਪੰਜ-ਦੱਸ ਸ਼ਬਦਾਂ ਦੀ ਜ਼ਰੂਰਤ ਪੈ ਸਕਦੀ ਹੈ। ਉਹ ਇਕ ਅਜਿਹੇ  ਹੀ ਮਜ਼ਬੂਤ ਇਰਾਦੇ ਵਾਲੇ ਵਿਅਕਤੀ ਹਨ। ਉਨ੍ਹਾਂ ਨੇ ਕਿਹਾ, ਵਿਰਾਟ ਅਸਲ 'ਚ ਇਕ ਚੈਂਪੀਅਨ ਹੈ। ਮੈਨੂੰ ਉਮੀਦ ਹੈ ਕਿ ਉਹ ਇੰਝ ਹੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿਣਗੇ।  ਉਹ ਟੈਸਟ, ਵਨ-ਡੇ ਅਤੇ ਟੀ-20 ਕ੍ਰਿਕਟ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ। ਉਹ ਇਕ ਆਲ-ਰਾਊਂਡ ਖਿਡਾਰੀ ਹੈ।PunjabKesari  ਕੋਹਲੀ ਦੇ ਕੋਲ ਹੈ ਮੇਰੇ ਤੋਂ ਵੱਖਰੀ ਤਕਨੀਕ
ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਆਂਦਰੇ ਰਸੇਲ ਨੇ ਵਿਰਾਟ ਕੋਹਲੀ ਦੀ ਤਕਨੀਕ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ, ਵਿਰਾਟ ਕੋਹਲੀ ਦੀ ਤਕਨੀਕ ਮੇਰੇ ਤੋਂ ਬਹੁਤ ਵੱਖ ਹੈ ਅਤੇ ਮੇਰੇ ਤੋਂ ਬਹੁਤ ਜ਼ਿਆਦਾ ਕਲਾਸੀ ਹੈ। ਮੇਰੀ ਤਕਨੀਕ ਫੋਰਸ ਲਗਾਉਣ ਵਾਲੀ ਹੈ। ਮੈਂ ਜਿੰਨੀਆਂ ਵੀ ਗੇਂਦਾਂ ਨੂੰ ਖੇਡਦਾ ਹਾਂ ਵੱਧ ਤੋਂ ਵੱਧ ਉਸ ਨੂੰ ਹਿੱਟ ਕਰਨ ਦੇ ਬਾਰੇ 'ਚ ਸੋਚਦਾ ਹਾਂ।PunjabKesari


Related News