ਵਿੰਡੀਜ਼ ਕ੍ਰਿਕਟਰ ਸ਼ੇਰਫੇਨ ਰਦਰਫੋਰਡ ਨੂੰ USA ’ਚ ਅੱਧਾ ਏਕੜ ਜ਼ਮੀਨ ਮਿਲੀ, ਬਣੇ ਸਨ ‘ਪਲੇਅਰ ਆਫ ਟੂਰਨਾਮੈਂਟ’

08/08/2023 5:54:53 AM

ਸਪੋਰਟਸ ਡੈਸਕ : ਕ੍ਰਿਕਟ ਜਗਤ ’ਚ ਅਜੀਬੋ-ਗਰੀਬ ਇਨਾਮ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਵਾਰ ਦੇਖੇ ਹਨ। ਮਿਕਸਰ ਬਲੰਡਰ, ਰਾਈਸ ਕੁੱਕਰ, ਬੈਟ ਗ੍ਰਿਪ, ਸ਼ੂ ਲੇਸ ਅਤੇ ਇਥੋਂ ਤੱਕ ਕਿ 2.5 ਕਿਲੋ ਦੀ ਮੱਛੀ ਵਰਗੇ ਇਨਾਮ ਵੀ ਕ੍ਰਿਕਟਰਾਂ ਨੂੰ ਮਿਲਦੇ ਰਹੇ ਹਨ ਪਰ ਕੈਨੇਡਾ ਟੀ-20 ਲੀਗ ਦੌਰਾਨ ਵਿੰਡੀਜ਼ ਦੇ ਹਰਫਨਮੌਲਾ ਸ਼ੇਰਫੇਨ ਰਦਰਫੋਰਡ ਨੂੰ ਜੋ ਕੁਝ ਮਿਲਿਆ, ਉਹ ਹਰ ਕ੍ਰਿਕਟਰ ਪ੍ਰਸ਼ੰਸਕ ਰੋਮਾਂਚਿਤ ਹੋ ਸਕਦਾ ਹੈ। ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ’ਚ ਪਲੇਅਰ ਆਫ ਦਿ ਟੂਰਨਾਮੈਂਟ ਬਣੇ ਰਦਰਫੋਰਡ ਨੂੰ ਅਮਰੀਕਾ ’ਚ ਅੱਧਾ ਏਕੜ ਜ਼ਮੀਨ ਵੀ ਇਨਾਮ ਵਜੋਂ ਮਿਲੀ ਹੈ। ਉਕਤ ਘਟਨਾਚੱਕਰ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਰਦਰਫੋਰਡ ਆਪਣਾ ਪੁਰਸਕਾਰ ਲੈਣ ਲਈ ਮੈਚ ਤੋਂ ਬਾਅਦ ਦੀ ਪ੍ਰੈਜ਼ੈਂਟੇਸ਼ਨ ’ਤੇ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

PunjabKesari

ਗਲੋਬਲ ਟੀ-20 ਕੈਨੇਡਾ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਮਾਂਟਰੀਅਲ ਟਾਈਗਰਜ਼ ਨੂੰ ਜਿੱਤ ਲਈ 131 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਰਦਰਫੋਰਡ ਨੇ 29 ਗੇਂਦਾਂ ’ਤੇ 38* ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਉਸ ਨੇ ਸੀਜ਼ਨ ਵਿਚ 44 ਦੀ ਔਸਤ ਨਾਲ 220 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਦਾ ਦੂਜਾ ਸਭ ਤੋਂ ਵੱਡਾ ਸਕੋਰ ਵੀ ਹੈ। ਇਸ ਕਾਰਨ ਉਸ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ। ਮੈਚ ਤੋਂ ਬਾਅਦ ਵੈਸਟਇੰਡੀਜ਼ ਦੇ ਕਲਾਈਵ ਲਾਇਡ ਨੇ ਸ਼ੇਰਫੇਨ ਰਦਰਫੋਰਡ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਦਾ ਚੈੱਕ ਭੇਟ ਕੀਤਾ, ਜਿਸ ’ਤੇ ਉਸਦਾ ਇਨਾਮ ਲਿਖਿਆ ਹੋਇਆ ਸੀ : ਸੰਯੁਕਤ ਰਾਜ ਅਮਰੀਕਾ ਵਿਚ ਅੱਧਾ ਏਕੜ ਜ਼ਮੀਨ।

ਇਹ ਖ਼ਬਰ ਵੀ ਪੜ੍ਹੋ : ਨਹਿਰ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ

ਅੱਧਾ ਏਕੜ ਜ਼ਮੀਨ ਦਾ ਉਨ੍ਹਾਂ ਦਾ ਇਨਾਮ ਅਸਲ ’ਚ ਕ੍ਰਿਕਟ ਜਾਂ ਕਿਸੇ ਵੀ ਖੇਡ ਵਿਚ ਸੱਚਮੁੱਚ ਵਿਲੱਖਣ ਹੈ। ਬੇਸ਼ੱਕ, ਸੰਯੁਕਤ ਰਾਜ ਅਮਰੀਕਾ ਵਿਚ ਜ਼ਮੀਨ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੇਰਫੇਨ ਰਦਰਫੋਰਡ ਲਈ ਇਨਾਮ ਬਹੁਤ ਵਧੀਆ ਹੈ। ਰਦਰਫੋਰਡ ਨੂੰ ਉਮੀਦ ਹੋਵੇਗੀ ਕਿ ਜੀਟੀ20 ਕੈਨੇਡਾ ਟੂਰਨਾਮੈਂਟ ਵਿਚ ਮਜ਼ਬੂਤ ​​ਪ੍ਰਦਰਸ਼ਨ ਉਨ੍ਹਾਂ ਨੂੰ ਆਈ.ਪੀ.ਐੱਲ. ਨਿਲਾਮੀ ਵਿਚ ਇਕ ਵੱਡਾ ਕਰਾਰ ਦਿਵਾਏਗਾ ਅਤੇ ਉਸ ਨੂੰ ਵੈਸਟਇੰਡੀਜ਼ ਟੀਮ ’ਚ ਵੀ ਵਾਪਸ ਲਿਆਵੇਗਾ।

ਰਦਰਫੋਰਡ ਦੀ ਗੱਲ ਕਰੀਏ ਤਾਂ ਉਹ ਆਪਣੇ ਕਰੀਅਰ ਵਿੱਚ 4 ਵੱਖ-ਵੱਖ ਆਈਪੀਐਲ ਫਰੈਂਚਾਇਜ਼ੀ ਦਾ ਹਿੱਸਾ ਰਿਹਾ ਹੈ। 2019 ਵਿੱਚ ਦਿੱਲੀ ਕੈਪੀਟਲਜ਼, 2020 ਵਿੱਚ ਮੁੰਬਈ ਇੰਡੀਅਨਜ਼, 2021 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ 2022 ਵਿੱਚ ਆਰ.ਸੀ.ਬੀ. ਪਰ ਉਸ ਨੂੰ ਆਈਪੀਐਲ 2023 ਲਈ ਚੁਣਿਆ ਨਹੀਂ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News