ਵਿੰਡੀਜ਼ ਆਲਰਾਊਂਡਰ ਬ੍ਰਾਵੋ ਨੇ ਸ਼ੇਅਰ ਕੀਤੀ ਭਾਰਤੀ ਮਾਡਲ ਦੇ ਨਾਲ ਤਸਵੀਰ

02/09/2019 6:26:14 PM

ਜਲੰਧਰ : ਵੈਸਟਇੰਡੀਜ਼ ਦੇ ਮਸ਼ਹੂਰ ਖਿਡਾਰੀ ਡੀ. ਜੇ. ਬ੍ਰਾਵੋ ਦਾ ਹੁਣ ਭਾਰਤੀ ਮਾਡਲ ਸਮੀਰਾ ਦੇ ਨਾਲ ਨਾਂ ਜੁੜ ਗਿਆ ਹੈ। ਦਰਅਸਲ ਬ੍ਰਾਵੋ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ 'ਤੇ ਨਵੇਂ ਗਾਣੇ 'ਏਸ਼ੀਆ' ਦਾ ਪ੍ਰੋਮੋ ਰਿਲੀਜ਼ ਕੀਤਾ ਸੀ। ਰਿਲੀਜ਼ ਦੇ 2 ਦਿਨ ਬਾਅਦ ਹੁਣ ਬ੍ਰਾਵੋ ਨੇ ਸਮੀਰਾ ਦੀ ਏਸ਼ੀਆ ਗਾਣੇ 'ਤੇ ਐਕਟਿੰਗ ਕਰਨ ਦੀਆਂ 2 ਵੀਡੀਓ ਸ਼ੇਅਰ ਕੀਤੀਆਂ ਹਨ।  ਵੀਡੀਓ ਦੇ ਨਾਲ ਬ੍ਰਾਵੋ ਨੇ ਲਿਖਿਆ, ''ਦੇਖੋ ਸਮੀਰਾ ਬੇਨਗੇਰਾ ਕਿਵੇਂ ਮੇਰੇ ਗਾਣੇ ਲਈ ਉਤਸ਼ਾਹਿਤ ਹੈ।'' ਇੱਥੇ ਹੀ ਨਹੀਂ, ਬ੍ਰਾਵੋ ਇਸ ਵੀਡੀਓ ਵਿਚ ਸਮੀਰਾ ਦੇ ਨਾਲ ਵੀ ਦਿਸਦਾ ਹੈ।

ਉੱਥੇ ਹੀ ਬ੍ਰਾਵੋ ਨਾਲ ਸਮੀਰਾ ਦੇ ਦੇਖੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਇਕ ਵਾਰ ਫਿਰ ਉਹ ਖਬਰਾਂ ਘੁੰਮਣ ਲੱਗੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਸੀ, ''ਬ੍ਰਾਵੋ ਆਪਣੀ ਗਰਲਫ੍ਰੈਂਡ ਰਮਜੀਤ ਨੂੰ ਛੱਡ ਕੇ ਨਿਤਾਸ਼ਾ ਸੂਰੀ ਦੇ ਨਾਲ ਡਿਨਰ ਡੇਟ 'ਤੇ ਗਿਆ ਸੀ ਪਰ ਹੁਣ ਨਵੀਂ ਲੜਕੀ ਦੇ ਨਾਲ ਦਿਸਣ 'ਤੇ ਚਰਚਾਵਾਂ ਦਾ ਬਾਜ਼ਾਰ ਇਸ ਸਵਾਲ ਨਾਲ ਗਰਮ ਹੋ ਰਿਹਾ ਹੈ ਕਿ ਆਖਿਰ ਨਿਤਾਸ਼ਾ ਤੋਂ ਬਾਅਦ ਬ੍ਰਾਵੋ ਦਾ ਹੁਣ ਸਮੀਰਾ ਦੇ ਨਾਲ ਕੀ ਰਿਸ਼ਤਾ ਕੀ ਹੈ?''
 

 
 
 
 
 
 
 
 
 
 
 
 
 
 

@sameeabangera is all excited 😊 about Asia..common guys let’s make this another smash hit!! Full song coming soon!! #IPL #Champion #Asia #AsianDance

A post shared by Dwayne Bravo (@djbravo47) on Feb 9, 2019 at 12:26am PST

ਜ਼ਿਕਰਯੋਗ ਹੈ ਕਿ ਸਮੀਰਾ ਦਾ ਜਨਮ ਹੈਦਰਾਬਾਦ ਵਿਚ ਹੋਇਆ ਸੀ ਪਰ ਜਦੋਂ ਉਹ ਇਕ ਸਾਲ ਦੀ ਸੀ ਤਾਂ ਉਹ ਆਪਣੇ ਮਾਂ-ਬਾਪ ਨਾਲ ਆਸਟਰੇਲੀਆ ਸ਼ਿਫਟ ਹੋ ਗਈ ਸੀ। ਉਸ ਦੀ ਮਾਂ ਹੈਦਰਾਬਾਦ ਦੀ ਮੁਸਲਮਾਨ ਹੈ ਜਦਕਿ ਪਿਤਾ ਮੰਗਲੋਰੀਅਨ ਹੈ। ਉਸ ਦਾ ਪਿਤਾ ਮਸ਼ਹੂਰ ਕੁੱਕ ਹੈ ਜਦਕਿ ਮਾਂ ਚੇਨਈ ਵਿਚ ਇੰਟਰਨੈਸ਼ਨਲ ਵੂਮਨ ਐਸੋਸੀਏਸ਼ਨ ਦੀ ਪ੍ਰਧਾਨ ਹੈ। ਸਮੀਰਾ ਕਈ ਮਸ਼ਹੂਰ ਬ੍ਰਾਂਡਜ਼ ਲਈ ਮਾਡਲਿੰਗ ਕਰ ਚੁੱਕੀ ਹੈ। ਉਹ ਆਈ. ਪੀ. ਐੱਲ. ਦੀ ਚੇਨਈ ਸੁਪਰ ਕਿੰਗਜ਼ ਦੀ ਪ੍ਰਸ਼ੰਸਕ ਹੈ। 


Related News