ਵਿੰਬਲਡਨ 2023 : ਕੁਆਰਟਰ ਫਾਈਨਲ ''ਚ ਉਲਟਫੇਰ ਦਾ ਸ਼ਿਕਾਰ ਹੋਈ ਇਗਾ ਸਵੀਆਟੇਕ

07/12/2023 11:02:19 AM

ਲੰਡਨ- ਚੋਟੀ ਦਾ ਦਰਜਾ ਪ੍ਰਾਪਤ ਪੋਲੈਂਡ ਦੀ ਇਗਾ ਸਵੀਆਟੇਕ ਮੰਗਲਵਾਰ ਨੂੰ ਵਿੰਬਲਡਨ 2023 ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਯੂਕ੍ਰੇਨ ਦੀ ਏਲੀਨਾ ਸਵਿਤੋਲਾਨਾ ਦੇ ਹੱਥੋਂ ਹਾਰ ਕੇ ਬਾਹਰ ਹੋ ਗਈ। ਵਿਸ਼ਵ ਦੀ ਸਾਬਕਾ ਨੰਬਰ ਤਿੰਨ ਸਵਿਤੋਲਾਨਾ ਨੇ ਆਪਣੇ ਦੂਜੇ ਵਿੰਬਲਡਨ ਸੈਮੀਫਾਈਨਲ 'ਚ ਪਹੁੰਚ ਕੇ ਵਿਸ਼ਵ ਦੀ ਨੰਬਰ ਇਕ ਸਵੀਆਟੇਕ ਨੂੰ 7-5, 6-7(5), 6-2 ਨਾਲ ਹਰਾ ਕੇ ਫਾਰਮ 'ਚ ਵਾਪਸੀ ਦੇ ਸੰਕੇਤ ਦਿਖਾਏ। ਇਹ ਵਿੰਬਲਡਨ 'ਚ ਸਵੀਆਟੇਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ, ਜਿਸ ਨੇ ਤਿੰਨ ਵਾਰ ਫਰੈਂਚ ਓਪਨ ਅਤੇ ਇੱਕ ਵਾਰ ਯੂਐੱਸ ਓਪਨ ਜਿੱਤਿਆ ਹੈ। ਉਹ ਪਿਛਲੇ ਸਾਲ ਵੀ ਇਸ ਈਵੈਂਟ 'ਚ ਤੀਜੇ ਪੜਾਅ ਤੱਕ ਹੀ ਪਹੁੰਚ ਸਕੀ ਸੀ।

ਇਹ ਵੀ ਪੜ੍ਹੋ- ਦੇਵਧਰ ਟਰਾਫੀ : ਅਰਜੁਨ ਤੇਂਦੁਲਕਰ ਦੀ ਹੋਈ ਐਂਟਰੀ, ਇਸ ਟੀਮ ਦੇ ਕਪਤਾਨ ਦੇ ਅੰਡਰ ਖੇਡਣਗੇ
ਬੀਤੀ ਅਕਤੂਬਰ 'ਚ ਆਪਣੀ ਧੀ ਨੂੰ ਜਨਮ ਦੇਣ ਤੋਂ ਬਾਅਦ ਅਪ੍ਰੈਲ 2023 'ਚ ਕੋਰਟ 'ਚ ਵਾਪਸ ਆਈ ਸੀ ਸਵਿਤੋਲੀਨਾ ਪਹਿਲੇ ਸੈੱਟ 'ਚ 3-5 ਨਾਲ ਪਛੜ ਗਈ ਪਰ ਫਿਰ ਅਗਲੇ 18 'ਚੋਂ 16 ਅੰਕ ਆਪਣੇ ਹੱਕ 'ਚ ਕੀਤੇ। ਇਸ ਨਾਲ ਮੈਚ ਦਾ ਰੁਖ ਯੂਕ੍ਰੇਨੀ ਖਿਡਾਰੀ ਦੇ ਹੱਕ 'ਚ ਹੋ ਗਿਆ।

ਇਹ ਵੀ ਪੜ੍ਹੋ-ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ 'ਚ ਹੋਵੇਗੀ ਸ਼ੁਰੂਆਤ
ਸਵੀਆਟੇਕ ਨੇ ਟਾਈਬ੍ਰੇਕ 'ਚ ਦੂਜਾ ਸੈੱਟ ਜਿੱਤ ਲਿਆ ਪਰ ਸਵਿਤੋਲੀਨਾ ਨੇ ਤੀਜੇ ਸੈੱਟ 'ਚ 4-2 ਦੀ ਬੜ੍ਹਤ ਲੈ ਕੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਵਿਤੋਲੀਨਾ 2019 ਤੋਂ ਬਾਅਦ ਪਹਿਲੀ ਵਾਰ ਵਿੰਬਲਡਨ ਸੈਮੀਫਾਈਨਲ 'ਚ ਪਹੁੰਚੀ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਚੈੱਕ ਗਣਰਾਜ ਦੀ ਮਾਕੇਰਟਾ ਵੋਂਡ੍ਰੋਸੋਵਾ ਨਾਲ ਹੋਵੇਗਾ। ਵੋਂਡਰੋਸੋਵਾ ਆਪਣੇ ਕੁਆਰਟਰ ਫਾਈਨਲ 'ਚ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ 6-4, 2-6, 6-4 ਨਾਲ ਹਰਾ ਕੇ ਅੱਗੇ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News