ਵਿਲੀਅਮਸਨ 2025 ਸੀਜ਼ਨ ਲਈ ਮਿਡਲਸੈਕਸ ’ਚ ਸ਼ਾਮਲ ਹੋਇਆ, ਦਿ ਹੰਡ੍ਰਡ ’ਚ ਲੰਡਨ ਸਪਿਰਿਟ ਦੀ ਕਰੇਗਾ ਕਪਤਾਨੀ
Tuesday, Feb 18, 2025 - 01:25 PM (IST)

ਲੰਡਨ- ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਟੀ-20 ਬਲਾਸਟ ਤੇ ਕਾਊਂਟੀ ਚੈਂਪੀਅਨਸ਼ਿਪ ਵਿਚ ਖੇਡਣ ਲਈ ਮਿਡਲਸੈਕਸ ਕ੍ਰਿਕਟ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ ਜਦਕਿ ਉਹ ਇਸ ਸਾਲ ਦਿ ਹੰਡ੍ਰੇਡ ਵਿਚ ਲੰਡਨ ਸਪਿਰਿਟ ਦੀ ਕਪਤਾਨੀ ਵੀ ਕਰੇਗਾ। ਆਧੁਨਿਕ ਸਮੇਂ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਮੰਨਿਆ ਜਾਣ ਵਾਲਾ ਵਿਲੀਅਮਸਨ ਇਸ ਤੋਂ ਪਹਿਲਾਂ ਗਲੋਸਟਰਸ਼ਾਇਰ (2011–2012) ਅਤੇ ਯਾਰਕਸ਼ਾਇਰ (2013–2018) ਲਈ ਖੇਡ ਚੁੱਕਾ ਹੈ।