ਇੰਗਲੈਂਡ ਨੂੰ ਦੁਨੀਆ ਦੀ ਨੰਬਰ-1 ਟੀ-20 ਟੀਮ ਬਣਾਉਣੈ : ਹੈਰੀ ਬਰੂਕ

Saturday, Jul 11, 2026 - 04:53 PM (IST)

ਇੰਗਲੈਂਡ ਨੂੰ ਦੁਨੀਆ ਦੀ ਨੰਬਰ-1 ਟੀ-20 ਟੀਮ ਬਣਾਉਣੈ : ਹੈਰੀ ਬਰੂਕ

ਸਪੋਰਟਸ ਡੈਸਕ- ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ ਆਪਣੀ ਟੀਮ ਨੂੰ ਆਈ. ਸੀ. ਸੀ. ਪੁਰਸ਼ ਟੀ-20 ਰੈਂਕਿੰਗ ’ਚ ਨੰਬਰ-1 ਬਣਾਉਣ ’ਤੇ ਹਨ।

ਭਾਰਤ ਵਿਰੁੱਧ ਟੀ-20 ਲੜੀ ’ਚ 3-0 ਨਾਲ ਅਜੇਤੂ ਬੜ੍ਹਤ ਤੋਂ ਬਾਅਦ ਪੱਤਰਕਾਰ ਸੰਮੇਲਨ ’ਚ ਹੈਰੀ ਬਰੂਕ ਨੇ ਇਹ ਗੱਲ ਕਹੀ। ਉਸ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ ਇੰਗਲੈਂਡ ਨੂੰ ਆਈ. ਸੀ. ਸੀ. ਟੀ-20 ਰੈਂਕਿੰਗ ’ਚ ਸਿਖਰ ’ਤੇ ਪਹੁੰਚਾਉਣ ’ਤੇ ਹੈ। ਉਸ ਨੇ ਕਿਹਾ ਕਿ ਦੁਨੀਆ ਦੀ ਨੰਬਰ-1 ਟੀ-20 ਟੀਮ ਬਣਨਾ ਯਕੀਨੀ ਤੌਰ ’ਤੇ ਇਕ ਅਜਿਹਾ ਇਨਾਮ ਹੈ ਜਿਸ ਨੂੰ ਉਸ ਦੀ ਟੀਮ ਹਾਸਲ ਕਰਨਾ ਚਾਹੁੰਦੀ ਹੈ। ਇਕ ਹੋਰ ਜਿੱਤ ਉਸ ਨੂੰ ਰੈਂਕਿੰਗ ’ਚ ਭਾਰਤ ਦੀ ਜਗ੍ਹਾ ਚੋਟੀ ’ਤੇ ਪਹੁੰਚਾ ਦੇਵੇਗੀ।

ਬਰੂਕ ਨੇ ਕਿਹਾ, ‘‘ਸਾਨੂੰ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਅਗਲਾ ਮੈਚ ਜਿੱਤਦੇ ਹਾਂ ਤਾਂ ਅਸੀਂ ਦੁਨੀਆ ਦੀ ਨੰਬਰ-1 ਟੀਮ ਬਣ ਜਾਵਾਂਗੇ ਅਤੇ ਯਕੀਨੀ ਤੌਰ ’ਤੇ ਸਾਡੀਆਂ ਨਜ਼ਰਾਂ ਇਸੇ ’ਤੇ ਹਨ। ਭਾਰਤ ਇਕ ਮਜ਼ਬੂਤ ਟੀਮ ਹੈ। ਹੋ ਸਕਦਾ ਹੈ ਕਿ ਉਹ ਇਸ ਲੜੀ ’ਚ ਓਨਾ ਚੰਗਾ ਨਾ ਖੇਡੇ ਹੋਣ ਜਿੰਨਾ ਪਿਛਲੇ ਕੁਝ ਸਾਲਾਂ ’ਚ ਖੇਡੇ ਹਨ ਪਰ ਜਿਸ ਤਰ੍ਹਾਂ ਅਸੀਂ ਆਪਣੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਹੈ, ਉਸ ਤੋਂ ਅਸੀਂ ਵਾਕਈ ਖੁਸ਼ ਹਾਂ।’’

ਉਸ ਨੇ ਕਿਹਾ, ‘‘ਸੱਚ ਕਹਾਂ ਤਾਂ ਭਾਰਤ ਨੂੰ 4-0 ਨਾਲ ਹਰਾਉਣਾ ਇਕ ਬਹੁਤ ਹੀ ਖਾਸ ਜਿੱਤ ਹੋਵੇਗੀ ਅਤੇ ਦੁਨੀਆ ’ਚ ਨੰਬਰ-1 ਬਣਨਾ ਹੋਰ ਵੀ ਬਿਹਤਰ ਹੋਵੇਗਾ। ਇਹ ਹੀ ਸਾਡਾ ਮੁੱਖ ਟੀਚਾ ਹੈ। ਅਸੀਂ ਮੈਦਾਨ ’ਤੇ ਉਤਰ ਕੇ ਉਨ੍ਹਾਂ ਨੂੰ ਫਿਰ ਤੋਂ ਸ਼ਾਨਦਾਰ ਤਰੀਕੇ ਨਾਲ ਹਰਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਸਾਨੂੰ ਸਾਊਥੰਪਟਨ ਜਾਣਾ ਹੈ ਅਤੇ ਉੱਥੋਂ ਦੇ ਹਾਲਾਤ ਨੂੰ ਜਿੰਨਾ ਹੋ ਸਕੇ, ਓਨਾ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਤੇ ਇਹ ਇਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਹੁਣ ਤੱਕ ਇਸ ਲੜੀ ’ਚ ਬਹੁਤ ਚੰਗੇ ਤਰੀਕੇ ਨਾਲ ਕੀਤਾ ਹੈ।’’


author

Tarsem Singh

Content Editor

Related News