ਬਾਰਸੀਲੋਨਾ ਛੱਡਣ ਦਾ ਇਰਾਦਾ ਨਹੀਂ, ਹਮੇਸ਼ਾ ਇਸੇ ਕਲੱਬ ਵੱਲੋਂ ਖੇਡਾਂਗਾ : ਮੇਸੀ

10/12/2019 12:44:31 PM

ਮੁੰਬਈ : ਅਰਜਨਟੀਨਾ ਦੇ ਫੁੱਟਬਾਲਰ ਲਿਓਨੇਲ ਮੇਸੀ ਪੂਰੇ ਕਰੀਅਰ ਵਿਚ ਬਾਰਸੀਲੋਨਾ ਵਾਲੋਂ ਹੀ ਫੁੱਟਬਾਲ ਖੇਡਣਾ ਚਾਹੁੰਦੇ ਹਨ। ਉਸਦਾ ਬਾਰਸੀਲੋਨਾ ਛੱਡਣ ਦਾ ਇਰਾਦਾ ਨਹੀਂ ਹੈ। ਮੇਸੀ ਨੇ ਆਪਣੀ ਜ਼ਿੰਦਗੀ 'ਤੇ ਬਣੇ ਸ਼ੋਅ !ਮੇਸੀ 10' ਦੇ ਪ੍ਰੀਮੀਅਰਲ ਲੀਗ ਦੌਰਾਨ ਇਹ ਗੱਲ ਕਹੀ। 32 ਸਾਲਾ ਮੇਸੀ ਨੇ ਸੀਨੀਅਰ ਕਲੱਬ ਫੁੱਟਬਾਲ ਦੀ ਸ਼ੁਰੂਆਤ ਬਾਰਸੀਲੋਨਾ ਵੱਲੋਂ ਹੀ ਕੀਤੀ ਸੀ। ਉਹ 2004 ਤੋਂ ਇਸ ਸਪੈਨਿਸ਼ ਕਲੱਬ ਵੱਲੋਂ ਖੇਡ ਰਹੇ ਹਨ।

PunjabKesari

ਮੇਸੀ ਨੇ ਕਿਹਾ, ''ਮੇਰਾ ਬਾਰਸੀਲੋਨਾ ਛੱਡਣ ਦਾ ਮੰਨ ਨਹੀਂ ਹੈ। ਜੇਕਰ ਉਹ ਹਮੇਸ਼ਾ ਮੇਰੇ ਨਾਲ ਜੁੜਨਾ ਚਾਹੁੰਦੇ ਹਨ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਮੈਂ ਹਰ ਵਾਰ ਬਾਰਸੀਲੋਨਾ ਵੱਲੋਂ ਆਪਣਾ ਕਰਾਰ ਵਧਾਉਣਾ ਚਾਹੁੰਗਾ। ਮੈਂ ਕਦੇ ਵੀ ਇਹ ਕਲੱਬ ਨਹੀਂ ਛੱਡਣਾ ਚਾਹੁੰਦਾ।'' ਦੱਸ ਦਈਏ ਕਿ ਉਸਦਾ ਕਲੱਬ ਛੱਡਣ ਦਾ ਇਕ ਮੌਕਾ ਉਸ ਦੀ ਰੋਨਾਲਡੋ ਨਾਲ ਤੁਲਨਾ ਹੈ। ਰੋਨਾਲਡੋ ਨੇ 4 ਵੱਖ-ਵੱਖ ਦੇਸ਼ਾਂ ਵੱਲੋਂ ਫੁੱਟਬਾਲ ਲੀਗ ਖੇਡੀ ਹੈ। ਉਹ ਪੁਰਤਗਾਲ, ਇੰਗਲੈਂਡ, ਸਪੇਨ, ਇਟਲੀ ਦੀ ਫੁੱਟਬਾਲ ਲੀਗ ਵਿਚ ਖੇਡੇ ਹਨ। ਅਜੇ ਰੋਨਾਲਡੋ ਇਟਲੀ ਦੇ ਕਲੱਬ ਯੁਵੈਂਟਸ ਵੱਲੋਂ ਖੇਡ ਰਹੇ ਹਨ।