ਵਿਆਹ ਦੇ ਬੰਧਨ 'ਚ ਬੱਝੇ ਸਾਬਕਾ ਵਿਕਟਕੀਪਰ ਅਰਜੁਨ ਗੁਪਤਾ, ਵੇਖੋ ਤਸਵੀਰਾਂ

12/8/2020 11:55:55 AM

ਨਵੀਂ ਦਿੱਲੀ (ਵਾਰਤਾ) : ਦਿੱਲੀ ਦੇ ਸਾਬਕਾ ਵਿਕਟਕੀਪਰ ਅਤੇ ਕਰੈਗਬਜ ਸਪੋਰਟਸ ਦੇ ਸੰਸਥਾਪਕ ਅਰਜੁਨ ਗੁਪਤਾ ਦਿੱਲੀ ਦੀ ਲੇਖਿਕਾ ਲਕਸ਼ਿਤਾ ਮਿੱਤਲ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਅਰਜੁਨ 2004 ਤੋਂ ਦਿੱਲੀ ਦੀ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਵੱਲੋਂ ਖੇਡੇ ਸਨ ਅਤੇ 2017 ਵਿਚ ਸੀਨੀਅਰ ਦਿੱਲੀ ਟੀਮ ਦਾ ਹਿੱਸਾ ਸਨ। ਉਹ ਕਰੈਗਬਜ ਸਪੋਰਟਸ ਦੇ ਸੰਸਥਾਪਕ ਹਨ, ਜਿਸ ਨੇ ਉਨਮੁਕਤ ਚੰਦ, ਰਜਤ ਭਾਟੀਆ, ਪ੍ਰਦੀਪ ਸਾਂਗਵਾਨ ਅਤੇ ਦੱਖਣੀ ਅਫਰੀਕਾ ਦੇ ਐਲਬੀ ਮੋਕਰਲ ਵਰਗੇ ਕ੍ਰਿਕਟਰਾਂ ਦਾ ਇੰਟਰਵਿਊ ਲਿਆ ਹੈ।

ਇਹ ਵੀ ਪੜ੍ਹੋ: WHO ਦੀ ਲੋਕਾਂ ਨੂੰ ਸਲਾਹ, ਕੋਰੋਨਾ ਤੋਂ ਬਚਣਾ ਹੈ ਤਾਂ 'ਗਲੇ ਮਿਲਣ' ਤੋਂ ਕਰੋ ਪਰਹੇਜ਼

PunjabKesari

ਅਰਜੁਨ ਨੂੰ ਸਟੰਪ ਕਰਣ ਵਾਲੀ ਲਕਸ਼ਿਤਾ ਇਕ ਲੇਖਿਕਾ ਹੈ ਜਿਨ੍ਹਾਂ ਨੇ ਇੰਗਲਿਸ਼ ਵਿਚ ਮਾਸਟਰਸ ਕੀਤੀ ਹੈ। ਅਰਜੁਨ ਦੇ ਵਿਆਹ ਵਿਚ ਉਨ੍ਹਾਂ ਦੇ ਸਕੂਲ ਦੇ ਕ੍ਰਿਕਟ ਕੋਚ ਨਵੀਨ ਚੋਪੜਾ, ਡੀ.ਡੀ.ਸੀ.ਏ. ਦੇ ਸੰਯੁਕਤ ਸਕੱਤਰ ਰਾਜਨ ਮਨਚੰਦਾ,  ਕਈ ਰਣਜੀ ਖਿਡਾਰੀ, ਬੀ.ਸੀ.ਸੀ.ਆਈ. ਦੇ ਸਕੋਰਰ ਕੇ.ਕੇ. ਤੀਵਾਰੀ, ਰੋਸ਼ਨਾਰਾ ਕਲੱਬ ਦੇ ਸਕੱਤਰ ਅਤੇ ਡੀ.ਡੀ.ਸੀ.ਏ. ਦੇ ਮੈਂਬਰ ਸ਼ਰੀਕ ਹੋਏ।

ਇਹ ਵੀ ਪੜ੍ਹੋ: ਭਾਰਤ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਅਮਰੀਕਾ ਦੇ ਕਈ ਸੰਸਦ ਮੈਂਬਰ

PunjabKesari

PunjabKesari


cherry

Content Editor cherry