WI vs IND 5th T20I : ਪਿੱਚ ਰਿਪੋਰਟ ਅਤੇ ਮੌਸਮ 'ਤੇ ਮਾਰੋ ਨਜ਼ਰ, ਅਜਿਹੀ ਹੋ ਸਕਦੀ ਹੈ ਪਲੇਇੰਗ 11

Sunday, Aug 13, 2023 - 12:56 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਫਲੋਰੀਡਾ ਦੇ ਲਾਡਰਹਿੱਲ ਸਥਿਤ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਮੈਦਾਨ 'ਚ ਰਾਤ 8:00 ਵਜੇ ਖੇਡਿਆ ਜਾਵੇਗਾ। ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤੇ ਜਦਕਿ ਤੀਜੇ ਅਤੇ ਚੌਥੇ ਮੈਚਾਂ 'ਚ ਭਾਰਤ ਦਾ ਦਬਦਬਾ ਰਿਹਾ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਅਹਿਮ ਗੱਲਾਂ-
ਹੈੱਡ ਟੂ ਹੈੱਡ
ਕੁੱਲ ਮੈਚ- 29
ਭਾਰਤ- 19 ਜਿੱਤੇ
ਵੈਸਟਇੰਡੀਜ਼- 9 ਜਿੱਤੇ
ਨੋਰਿਜਲਟ- ਇਕ

ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਪਿੱਚ ਰਿਪੋਰਟ
ਲਾਡਰਹਿੱਲ ਫਲੋਰੀਡਾ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੈ। ਛੋਟੀ ਬਾਊਂਡਰੀ ਹੋਣ ਦੇ ਕਾਰਨ ਬੱਲੇਬਾਜ਼ ਆਸਾਨੀ ਨਾਲ ਦੌੜਾਂ ਬਣਾ ਸਕਦੇ ਹਨ। ਜਿਵੇਂ-ਜਿਵੇਂ ਇਸ ਮੈਦਾਨ 'ਤੇ ਖੇਡ ਅੱਗੇ ਵਧੇਗੀ, ਸਪਿਨਰਾਂ ਨੂੰ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਟਾਸ ਜਿੱਤਣ ਵਾਲੀ ਟੀਮ ਇਸ ਮੈਦਾਨ 'ਤੇ ਪਹਿਲੇ ਬੱਲੇਬਾਜ਼ੀ ਕਰਨਾ ਪਸੰਦ ਕਰਦੀ ਹੈ।
ਮੌਸਮ
ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਪੂਰੀ ਖੇਡ ਦੌਰਾਨ ਨਮੀ ਦੇ 60 ਫ਼ੀਸਦੀ ਤੋਂ ਉੱਪਰ ਰਹਿਣ ਦੀ ਉਮੀਦ ਹੈ। ਥੋੜ੍ਹੇ ਸਮੇਂ ਲਈ ਤੂਫਾਨ ਦੀ ਸੰਭਾਵਨਾ ਦੇ ਬਾਵਜੂਦ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪ੍ਰਸ਼ੰਸਕ ਘੱਟੋ ਘੱਟ ਰੁਕਾਵਟਾਂ ਦੇ ਨਾਲ ਪੂਰੀ ਖੇਡ ਦਾ ਆਨੰਦ ਲੈ ਸਕਣਗੇ।

ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਸੰਭਵਿਤ ਪਲੇਇੰਗ 11
ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਸ਼ਾਈ ਹੋਪ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰੋਮਾਰੀਓ ਸ਼ੈਫਰਡ, ਓਡੀਅਨ ਸਮਿਥ, ਅਕਿਲ ਹੁਸੈਨ, ਓਬੇਦ ਮੈਕਕੋਏ
ਭਾਰਤ: ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਿਆ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News