ਮੈਚ ਵਿਚ ਸਭ ਤੋਂ ਮਹਿੰਗੇ ਸਾਬਤ ਹੋਏ ਬੁਮਰਾਹ ਨੂੰ ਕਿਉਂ ਦਿੱਤਾ ਸੁਪਰ ਓਵਰ, ਰੋਹਿਤ ਨੇ ਕੀਤਾ ਖੁਲਾਸਾ

01/30/2020 2:10:30 PM

ਨਵੀਂ ਦਿੱਲੀ : ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੈਮਿਲਟਨ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿਚ ਟੀਮ ਇੰਡੀਆ ਨੇ ਰੋਮਾਂਚਕ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 179 ਦੌੜਾਂ ਬਣਾਈਆਂ। ਜਵਾਬ ਵਿਚ ਕੀਵੀ ਟੀਮ ਵੀ 179 ਦੌੜਾਂ ਹੀ ਬਣਾ ਸਕੀ ਅਤੇ ਮੈਚ ਸੁਪਰ ਓਵਰ ਤਕ ਪਹੁੰਚ ਗਿਆ। ਸੁਪਰ ਓਵਰ ਵਿਚ 2 ਛੱਕਿਆਂ ਦੀ ਮਦਦ ਨਾਲ 15 ਦੌੜਾਂ ਬਣਾ ਕੇ ਰੋਹਿਤ ਨੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਪਰ ਇਸ ਮੈਚ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ।

ਸ਼ਮੀ ਦੇ ਹੁੰਦਿਆਂ ਸੁਪਰ ਓਵਰ ਲਈ ਕਿਉਂ ਚੁਣਿਆ ਭੁਮਰਾਹ ਨੂੰ?
PunjabKesari
ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੂੰ ਰੋਮਾਂਚਕ ਜਿੱਤ ਦਿਵਾਈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ 'ਮੈਨ ਆਫ ਦਿ ਮੈਚ' ਦਾ ਖਿਤਾਬ ਵੀ ਮਿਲਿਆ। ਮੈਚ ਜਿੱਤਣ ਤੋਂ ਬਾਅਦ ਰੋਹਿਤ ਨੇ ਸੁਪਰ ਓਵਰ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਪਰ ਓਵਰ ਵਿਚ ਤੁਸੀਂ ਯੋਜਨਾ ਨਹੀਂ ਬਣਾ ਸਕਦੇ ਕਿ ਕੀ ਕਰਨਾ ਹੈ। ਤੁਸੀਂ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਚੁਣਦੇ ਹੋ। ਜਿੱਥੇ ਤਕ ਗੇਂਦਬਾਜ਼ੀ ਦੀ ਗੱਲ ਹੈ ਤਾਂ ਜਸਪ੍ਰੀਤ ਬੁਮਰਾਹ ਸਾਡੇ ਸਭ ਤੋਂ ਅਹਿਮ ਖਿਡਾਰੀਆਂ ਵਿਚੋਂ ਇਕ ਹਨ। ਇਸ ਵਿਚ ਕੋਈ ਸ਼ੱਕ ਨਹੀਂ ਸੀ ਪਰ ਇਸ ਗੱਲ ਨੂੰ ਲੈ ਕੇ ਥੋੜੀ ਦੁਬਿਧਾ ਸੀ ਕਿ ਮੁਹੰਮਦ ਸ਼ਮੀ ਤੋਂ ਸੁਪਰ ਓਵਰ ਕਰਾਇਆ ਜਾਵੇ ਜਾਂ ਫਿਰ ਰਵਿੰਦਰ ਜਡੇਜਾ ਤੋਂ। ਫਿਰ ਆਖਿਰ 'ਚ ਤੁਹਾਨੂੰ ਕਿਸੇ ਅਜਿਹੇ ਖਿਡਾਰੀ ਦੇ ਨਾਲ ਜਾਣਾ ਹੁੰਦਾ ਹੈ ਲਗਾਤਾਰ ਯਾਰਕਰ ਅਤੇ ਹੋਲੀ ਰਫਤਾਰ ਦੀ ਗੇਂਦਾਂ ਸੁੱਟ ਸਕੇ। ਅਸੀਂ ਅਜਿਹਾ ਹੀ ਕੀਤਾ।

ਤੀਜੇ ਮੁਕਾਬਲੇ 'ਚ ਬੁਮਰਾਹ ਸਭ ਤੋਂ ਮਹਿੰਗੇ ਸਾਬਤ ਹੋਏ
PunjabKesari

ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸ਼ੁਰੂਆਤੀ 2 ਮੈਚਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਹੈਮਿਲਟਨ ਦੇ ਮੈਦਾਨ 'ਤੇ ਖੇਡਿਆ ਗਿਆ ਤੀਜਾ ਟੀ-20 ਮੈਚ ਦਾ ਦਿਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਕਿਸੇ ਬੁਰੇ ਸੁਪਨੇ ਵਰਗਾ ਰਿਹਾ। ਅਸਲ 'ਚ ਇਸ ਮੈਚ ਵਿਚ ਕੀਵੀ ਖਿਡਾਰੀਆਂ ਨੇ ਬੁਮਰਾਹ ਦੀ ਰੱਜ ਕੇ ਕਲਾਸ ਲਈ। ਟੀਮ ਇੰਡੀਆ ਨੇ ਬੱਲੇਬਾਜ਼ੀ ਕਰਦਿਆਂ 179 ਦੌੜਾਂ ਬਣਾਈਆਂ ਸੀ। ਜਵਾਬ ਵਿਚ ਕੀਵੀ ਖਿਡਾਰੀਆਂ ਨੇ ਸਾਰੇ ਭਾਰਤੀ ਗੇਂਦਬਾਜ਼ਾਂ ਖਿਲਾਫ ਬੱਲਾ ਖੂਬ ਦੌੜਾਂ ਬਟੋਰੀਆਂ। ਰੋਮਾਂਚਕ ਹੋ ਚੁੱਕੇ ਮੈਚ ਦਾ 19ਵਾਂ ਓਵਰ ਕਪਤਾਨ ਕੋਹਲੀ ਨੇ ਜਸਪ੍ਰੀਤ ਬੁਮਰਾਹ ਨੂੰ ਸੌਂਪਿਆ ਜਿਸ ਵਿਚ ਵਿਲੀਅਮਸਨ-ਟੇਲਰ ਨੇ 11 ਦੌੜਾਂ ਬਟੋਰੀਆਂ। ਹਾਲਾਂਕਿ ਬਾਅਦ ਵਿਚ ਸ਼ਮੀ ਨੇ 9 ਦੌੜਾਂ ਦਾ ਸਫਲਤਾਪੂਰਵਕ ਬਚਾਅ ਕਰਦਿਆਂ ਮੈਚ ਨੂੰ ਸੁਪਰ ਓਵਰ ਤਕ ਪਹੁੰਚਾ ਦਿੱਤਾ। ਫਿਰ ਕਪਤਾਨ ਕੋਹਲੀ ਨੇ ਸੁਪਰ ਓਵਰ ਵਿਚ ਵੀ ਗੇਂਦਬਾਜ਼ੀ ਬੁਮਰਾਹ ਨੂੰ ਸੌਂਪੀ ਅਤੇ ਇਸ ਵਿਚ ਵੀ ਵਿਲੀਅਮਸਨ-ਗੁਪਟਿਲ ਨੇ 2 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 17 ਦੌੜਾਂ ਬਣਾ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਖਰੀ 2 ਗੇਂਦਾਂ 'ਤੇ 2 ਛੱਕੇ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾ ਦਿੱਤੀ।

PunjabKesari


Related News