ਸਚਿਨ ਤੇ ਕੋਹਲੀ ''ਚ ਕੌਣ ਹੈ ਬਿਹਤਰ, ਕੋਚ ਸ਼ਾਸ਼ਤਰੀ ਨੇ ਤੋੜੀ ਚੁੱਪੀ

Wednesday, Aug 22, 2018 - 09:47 PM (IST)

ਨਾਟਿੰਘਮ— ਭਾਰਤੀ ਕ੍ਰਿਕਟ ਟੀਮ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ 'ਚੋਂ ਆਖਿਕਾਰ ਕਿਹੜਾ ਵਧੀਆ ਹੈ। ਹੁਣ ਇਸ ਮਾਮਲੇ 'ਚ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸ਼ਤਰੀ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸ਼ਾਸ਼ਤਰੀ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਦਾ ਜਨੂਨ ਵੱਖਰਾ ਹੈ ਤੇ ਖੇਡ ਨੂੰ ਲੈ ਕੇ ਉਸਦੀ ਸਮਝ ਕ੍ਰਿਕਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਵਰਗੀ ਹੈ। ਕੋਹਲੀ ਨੇ ਇੰਗਲੈਂਡ ਖਿਲਾਫ ਮੌਜੂਦਾ ਟੈਸਟ ਸੀਰੀਜ਼ 'ਚ 2 ਸੈਂਕੜੇ ਲਗਾਏ ਹਨ ਤੇ ਹੁਣ ਤਕ 440 ਦੌੜਾਂ ਬਣਾ ਚੁੱਕੇ ਹਨ। 5 ਮੈਚਾਂ ਦੀ ਸੀਰੀਜ਼ 'ਚ ਪਹਿਲੇ 2 ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਵਾਪਸੀ ਕਰਦੇ ਹੋਏ ਟ੍ਰੇਂਟ ਬ੍ਰਿਜ 'ਚ ਖੇਡਿਆ ਗਿਆ ਤੀਜਾ ਟੈਸਟ ਮੈਚ 203 ਦੌੜਾਂ ਨਾਲ ਜਿੱਤ ਲਿਆ ਹੈ।

PunjabKesari
ਕੋਹਲੀ ਨੂੰ ਬੱਲੇਬਾਜ਼ੀ ਕਰਨਾ ਬਹੁਤ ਪਸੰਦ
ਸ਼ਾਸ਼ਤਰੀ ਨੇ ਕਿਹਾ ਕੋਹਲੀ 'ਚ ਖੇਡਣ ਦਾ ਬਹੁਤ ਜਨੂੰਨ ਹੈ। ਕੋਹਲੀ ਨੂੰ ਬੱਲੇਬਾਜ਼ੀ ਕਰਨਾ ਬਹੁਤ ਪਸੰਦ ਹੈ। ਉਸ ਨੂੰ ਸਖਤ ਮਿਹਨਤ ਕਰਨਾ ਪਸੰਦ ਹੈ। ਖੇਡ ਦੇ ਪ੍ਰਤੀ ਉਸਦੀ ਲਗਨ ਅਸਾਧਾਰਣ ਹੈ ਤੇ ਮੈਂ ਇਸ ਤਰ੍ਹਾਂ ਦਾ ਕੋਈ ਹੋਰ ਖਿਡਾਰੀ ਨਹੀਂ ਦੇਖਿਆ ਹੈ। ਤਿਆਰੀ, ਹਲਾਤਾ ਨੂੰ ਧਿਆਨ 'ਚ ਰੱਖਣ ਦੇ ਲਿਹਾਜ਼ ਤੋਂ ਮੈਂ ਸਚਿਨ ਨੂੰ ਉਸ ਸ੍ਰੇਣੀ 'ਚ ਰੱਖਾਂਗਾ, ਉਹ ਜਿਸ ਤਰ੍ਹਾਂ ਨਾਲ ਯੋਜਨਾ ਬਣਾਉਂਦੇ ਹਨ, ਸਥਿਤੀ ਨੂੰ ਸਮਝਦੇ ਹਨ। ਇਹ ਕਿਸੇ ਵੀ ਇਨਸਾਨ 'ਚ ਸਭ ਤੋਂ ਵਧੀਆ ਗੁਣ ਹੈ। ਉਨ੍ਹਾਂ ਨੇ ਕਿਹਾ ਕਿ ਨਾਟਿੰਘਮ 'ਚ 97 ਤੇ 103 ਦੌੜਾਂ ਦੀ 2 ਸ਼ਾਨਦਾਰ ਟੈਸਟ ਪਾਰੀਆਂ ਖੇਡੀਆਂ।

PunjabKesari


Related News