ਕਦੋਂ ਖੇਡਿਆ ਜਾਵੇਗਾ IND vs NZ ਦਾ ਦੂਜਾ ਵਨਡੇ, ਤਰੀਕ ਤੇ ਸਮਾਂ ਕਰ ਲਵੋ ਨੋਟ

Thursday, Nov 05, 2026 - 11:24 AM (IST)

ਕਦੋਂ ਖੇਡਿਆ ਜਾਵੇਗਾ IND vs NZ ਦਾ ਦੂਜਾ ਵਨਡੇ, ਤਰੀਕ ਤੇ ਸਮਾਂ ਕਰ ਲਵੋ ਨੋਟ

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਵਨਡੇ ਸੀਰੀਜ਼ ਦਾ ਆਗਾਜ਼ ਹੋ ਚੁੱਕਾ ਹੈ। ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 1-0 ਦੀ ਅਹਿਮ ਬੜ੍ਹਤ ਹਾਸਲ ਕਰ ਲਈ ਹੈ। ਹਾਲਾਂਕਿ ਆਕਲੈਂਡ ਵਿਖੇ ਖੇਡੇ ਗਏ ਪਹਿਲੇ ਮੈਚ ਵਿੱਚ ਮੀਂਹ ਨੇ ਵਿਘਨ ਪਾਇਆ ਸੀ, ਪਰ ਆਖ਼ਰਕਾਰ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਹੁਣ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਦੂਜਾ ਵਨਡੇ ਮੁਕਾਬਲਾ 7 ਨਵੰਬਰ (ਦਿਨ ਸ਼ਨੀਵਾਰ) ਨੂੰ ਵੈਲਿੰਗਟਨ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਮੈਚ ਦਾ ਟਾਸ ਸਵੇਰੇ 7:00 ਵਜੇ ਹੋਵੇਗਾ। ਜੇਕਰ ਮੈਚ ਪੂਰੇ 50 ਓਵਰਾਂ ਦਾ ਹੁੰਦਾ ਹੈ ਤਾਂ ਇਹ ਦੁਪਹਿਰ 2:30 ਤੋਂ 3:00 ਵਜੇ ਤੱਕ ਸਮਾਪਤ ਹੋ ਜਾਵੇਗਾ।

ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ:
ਪਹਿਲੇ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਆਪਣੇ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 40.2 ਓਵਰਾਂ ਵਿੱਚ ਮਾਤਰ 185 ਦੌੜਾਂ 'ਤੇ ਆਲਆਊਟ ਹੋ ਗਈ। ਭਾਰਤ ਨੂੰ ਜਿੱਤ ਲਈ 186 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਮੈਚ ਦੌਰਾਨ ਦੋ ਵਾਰ ਮੀਂਹ ਦੇ ਖਲਲ ਕਾਰਨ ਓਵਰ ਘਟਾ ਦਿੱਤੇ ਗਏ।

ਵਿਰਾਟ ਕੋਹਲੀ ਦੀ ਤੂਫ਼ਾਨੀ ਪਾਰੀ ਅਤੇ ਨਮਨ ਧੀਰ ਦਾ ਜੇਤੂ ਚੌਕਾ
ਮੀਂਹ ਕਾਰਨ ਭਾਰਤ ਨੂੰ 32 ਓਵਰਾਂ ਵਿੱਚ 143 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ, ਜਿਸ ਨੂੰ ਭਾਰਤੀ ਟੀਮ ਨੇ 22.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਬੱਲੇਬਾਜ਼ੀ ਵਿੱਚ ਵਿਰਾਟ ਕੋਹਲੀ ਨੇ 51 ਗੇਂਦਾਂ ਵਿੱਚ 13 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 74 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ, ਜਦਕਿ ਨਮਨ ਧੀਰ ਨੇ ਚੌਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਹਾਲਾਂਕਿ ਰੋਹਿਤ ਸ਼ਰਮਾ ਦਾ ਸਿਫ਼ਰ (0) 'ਤੇ ਆਊਟ ਹੋਣਾ ਟੀਮ ਲਈ ਚਿੰਤਾ ਦਾ ਦਾ ਵਿਸ਼ਾ ਹੈ।
 


author

Tarsem Singh

Content Editor

Related News