ਜਦੋਂ ਮੈਦਾਨ ''ਤੇ ਮੈਚ ਦੌਰਾਨ ਇਸ ਖਿਡਾਰੀ ਨੂੰ ਮਜ਼ਾਕ ਕਰਨਾ ਪਿਆ ਭਾਰੀ
Saturday, Mar 10, 2018 - 06:50 PM (IST)

ਨਵੀਂ ਦਿੱਲੀ— ਅਕਸਰ ਕ੍ਰਿਕਟ ਮੈਦਾਨ 'ਤੇ ਖਿਡਾਰੀ ਦਰਸ਼ਕਾਂ ਨੂੰ ਹਸਾਉਂਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਕਾਫੀ ਕੁਝ ਕਰਦੇ ਹਨ ਪਰ ਇਸ ਖਿਡਾਰੀ ਨੂੰ ਥੋਡਾ ਫਹੀ ਹੋਣਾ ਮਹਿੰਗਾ ਪੈ ਗਿਆ। ਦਰਅਸਰ ਆਸਟਰੇਲੀਆ 'ਚ ਇਕ ਘਰੇਲੂ ਟੂਰਨਾਮੈਂਟ jlt ਖੇਜਿਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਇਕ ਖਿਡਾਰੀ ਨੂੰ ਮੈਦਾਨ 'ਤੇ ਵਿਕਟਕੀਪਰ ਦੇ ਗਲਬਜ਼ ਪਾਉਂਣੇ ਮਹਿੰਗੇ ਪੈ ਗਏ। ਜਿਸ ਤੋਂ ਬਾਅਦ ਮੈਦਾਨੀ ਅੰਰਾਇਰ ਨੇ ਇਸ 'ਤੇ ਸਖਤ ਐਕਸ਼ਨ ਲੈਂਦੇ ਹੋਏ ਟੀਮ ਖਿਲਾਫ ਪੰਜ ਦੌੜਾਂ ਦੀ ਪੇਨਲਟੀ ਲਗਾ ਦਿੱਤੀ।
ਆਸਟਰੇਲੀਆਈ ਖਿਡਾਰੀ ਮੈਥਯੂ ਕੇਨਸ਼ਾ ਸਲਿੱਪ 'ਚ ਫਿਲਡਿੰਗ ਕਰ ਰਿਹਾ ਸੀ। ਇਸ ਦੌਰਾਨ ਬੱਲੇਬਾਜ਼ ਨੇ ਸ਼ਾਟ ਖੇਡਿਆ ਅਤੇ ਉਹ ਦੌੜ ਲੈਣ ਲਈ ਦੌੜ ਪਿਆ। ਵਿਕਟਕੀਪਿੰਗ ਸਲਿੱਪ 'ਤੇ ਖੜ੍ਹੇ ਮੈਥਯੂ ਕੇਨਸ਼ਾ ਨੇ ਗਲਬਜ਼ ਚੁੱਕ ਕੇ ਖੁਦ ਪਾ ਲਿਆ ਅਤੇ ਜਦੋਂ ਵਿਕਟਕੀਪਰ ਨੇ ਗੇਂਦ ਸੁੱਟੀ ਤਾਂ ਉਸ ਨੇ ਉਹ ਹੀ ਗਲਬਜ਼ ਪਾ ਕੇ ਗੇਂਦ ਨੂੰ ਫੜ੍ਹ ਲਿਆ। ਇਸ ਦੌਰਾਨ ਅੰਪਾਇਰ ਨੇ ਤੁਰੰਤ ਇਸ ਗਲਤੀ ਨੂੰ ਦੇਖ ਲਿਆ ਅਤੇ ਟੀਮ ਖਿਲਾਫ ਪੰਜ ਦੌੜਾਂ ਦੀ ਪੇਨਲਟੀ ਲਗਾ ਦਿੱਤੀ।
#Renshaw pic.twitter.com/LPpy7ChFhX
— Kyran Pick (@kyranpick) March 9, 2018
ਜ਼ਿਕਰਯੋਗ ਹੈ ਕਿ ਕ੍ਰਿਕਟ ਰੂਲ 27.1 ਅਨੁਸਾਰ ਮੈਦਾਨ 'ਤੇ ਇਕ ਹੀ ਖਿਡਾਰੀ (ਵਿਕਟਕੀਪਰ) ਨੂੰ ਗਲਬਜ਼ ਪਾਉਣ ਦੀ ਆਗਿਆ ਹੁੰਦੀ ਹੈ। ਵਿਕਟਕੀਪਰ ਤੋਂ ਇਲਾਵਾ ਮੈਦਾਨ 'ਤੇ ਮੌਜੂਦ ਹੋਰ ਕੋਈ ਖਿਡਾਰੀ ਗਲਬਜ਼ ਨਹੀਂ ਪਾ ਸਕਦਾ ਹੈ। ਅੰਪਾਇਰ ਨੇ ਇਸ ਨਿਯਮ ਦਾ ਹਵਾਲਾ ਦਿੰਦੇ ਹੋਏ ਕੁਇਨਸਲੈਂਡ ਖਿਲਾਫ ਪੰਜ ਦੌੜਾਂ ਦਾ ਜੁਰਮਾਨਾ ਲਗਾ ਦਿੱਤਾ।
ਹਾਲਾਂਕਿ ਰੇਮਸ਼ਾ ਨੂੰ ਆਈ.ਸੀ.ਸੀ. ਦੇ ਇਸ ਨਿਯਮ ਦੇ ਬਾਰੇ 'ਚ ਪਤਾ ਨਹੀਂ ਸੀ। ਉਸ ਨੂੰ ਕ੍ਰਿਕਟ ਵੈਬਸਾਇਡ ਨੂੰ ਦੱਸਿਆ ਵਿਕਟਕੀਪਰ ਗਲਬਜ਼ ਮੇਰੇ ਕੋਲ ਉਤਾਰ ਕੇ ਗੇਂਦ ਫੜਨ ਲਈ ਦੌੜਿਆ ਸੀ। ਇਸ 'ਤੇ ਮੈਂ ਗਲਬਜ਼ ਪਾ ਕੇ ਗੇਂਦ ਫੜਨ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕਿ ਵਿਕਟਕੀਪਰ ਤੋਂ ਇਲਾਵਾ ਕਿਸੇ ਹੋਰ ਖਿਡਾਰੀ ਦਾ ਗਲਬਜ਼ ਪਾਉਣਾ ਕ੍ਰਿਕਟ ਨਿਯਮਾਂ ਖਿਲਾਫ ਹੈ। ਮੈਨੂੰ ਲੱਗਦਾ ਹੈ ਕਿ ਇਹ ਥੋੜਾ ਫਸੀ ਹੋਵੇਗਾ। ਪਰ ਅੰਪਾਇਰ ਸਾਡੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਪੰਜ ਦੌੜਾਂ ਦਾ ਜੁਰਮਾਨਾ ਹੈ। ਹਾਲਾਂਕਿ ਇਸ ਦੇ ਬਾਵਜੂਦ ਰੇਨਸ਼ਾ ਦੀ ਟੀਮ ਨੇ ਆਸਾਨੀ ਨਾਲ ਜਿੱਤ ਦਰਜ਼ ਕਰ ਲਈ।