ਜਦੋਂ ਸ਼ਮੀ ਦੇ ਘਰ ਜਾਂਚ ਦੇ ਲਈ ਪਹੁੰਚੀ ਯੂ. ਪੀ. ਪੁਲਸ

Sunday, Mar 18, 2018 - 09:53 PM (IST)

ਜਦੋਂ ਸ਼ਮੀ ਦੇ ਘਰ ਜਾਂਚ ਦੇ ਲਈ ਪਹੁੰਚੀ ਯੂ. ਪੀ. ਪੁਲਸ

ਨਵੀਂ ਦਿੱਲੀ— ਕ੍ਰਿਕਟਰ ਮੁਹੰਮਦ ਸ਼ਮੀ ਤੇ ਉਸਦੀ ਪਤਨੀ ਹਸੀਨ ਜਹਾਂ ਦੇ ਵਿਚਾਲੇ ਵਿਵਾਦ ਲਗਾਤਾਰ ਵੱਧ ਰਿਹਾ ਹੈ। ਹਸੀਨ ਜਹਾਂ ਵਲੋਂ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਯੂ. ਪੀ. ਪੁਲਸ ਜਾਂਚ ਦੇ ਲਈ ਅਮਰੋਹਾ ਸਥਿਤ ਸ਼ਮੀ ਦੇ ਘਰ ਪਹੁੰਚ ਗਈ। ਯੂ. ਪੀ. ਪੁਲਸ ਦੀ ਇਕ ਟੀਮ ਨੇ ਉਸ ਦੇ ਘਰ ਦੇ ਲੋਕਾਂ ਤੋਂ ਪੁੱਛ ਗਿੱਛ ਕੀਤੀ। 
ਜਾਣਕਾਰੀ ਅਨੁਸਾਰ ਯੂ. ਪੀ. ਪੁਲਸ ਦੀ ਟੀਮ ਜਾਂਚ ਦੇ ਲਈ ਅਮਰੋਹਾ ਸਥਿਤ ਸ਼ਮੀ ਦੇ ਘਰ ਪਹੁੰਚ। ਉਸਦੀ ਪਤਨੀ ਵਲੋਂ ਲਗਾਏ ਦੋਸ਼ਾਂ ਦੇ ਆਧਾਰ 'ਤੇ ਪੁਲਸ ਨੇ ਪਰਿਵਾਰ ਵਾਲਿਆਂ ਤੋਂ ਪੁੱਛ ਗਿੱਛ ਕੀਤੀ। ਇਸ ਤੋਂ ਪਹਿਲੇ ਕੋਲਕਾਤਾ ਪੁਲਸ ਨੇ ਬੀ. ਸੀ. ਸੀ. ਆਈ. ਨੂੰ ਚਿੱਠੀ ਨੂੰ ਲਿਖ ਕੇ ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫਰੀਕਾ ਦੇ ਦੌਰੇ ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਪੁੱਛਿਆ ਕਿ ਸ਼ਮੀ ਭਾਰਤੀ ਕ੍ਰਿਕਟ ਟੀਮ ਦੇ ਨਾਲ ਹੀ ਫਲਾਈਟ 'ਚ ਸੀ ਜਾ ਕਿਸੇ ਹੋਰ ਫਲਾਈਟ 'ਚ ਆਪਣੇ ਖਰਚੇ 'ਤੇ ਯਾਤਰਾ ਕੀਤੀ ਸੀ? ਸ਼ਮੀ ਟੀਮ ਦੇ ਨਾਲ ਦੁਬਈ ਗਏ ਸਨ ਜਾ ਉਹ ਉੱਥੇ ਇਕੱਲੇ ਗਏ ਸੀ।
ਪੁਲਸ ਨੇ ਸ਼ਮੀ ਤੇ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ 'ਤੇ ਆਈ. ਪੀ. ਸੀ. ਦੀ ਧਾਰਾ 498ਏ, 323, 307, 376, 506, 328 ਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ 'ਚ ਘਰੇਲੂ ਹਿੰਸਾ ਦੇ ਦੋਸ਼ਾਂ 'ਚ ਵੀ ਕੇਸ ਦਰਜ ਹੈ।


Related News