ਜਦੋਂ ਜ਼ਹਾਜ ''ਚ ਨੇਹਾ ਕੱਕੜ ਨਾਲ ਟਕਰਾਇਆ ਸੀ ਵਿਰਾਟ ਕੋਹਲੀ

12/27/2018 10:48:09 PM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਸੰਦ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਪਰ ਸਭ ਦਾ ਧਿਆਨ ਆਪਣੀ ਵੱਲ ਖਿੱਚਣ ਵਾਲੇ ਕੋਹਲੀ ਵੀ ਕਿਸੇ ਦੇ ਫੈਨ ਹਨ। ਕੋਹਲੀ ਸਿੰਗਰ ਨੇਹਾ ਕੱਕੜ ਦੇ ਗਾਣੇ ਸੁਣਨਾ ਬਹੁਤ ਪਸੰਦ ਕਰਦੇ ਹਨ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ 2016 'ਚ ਨੇਹਾ ਕੱਕੜ ਤੇ ਕੋਹਲੀ ਜ਼ਹਾਜ (ਫਲਾਈਟ) 'ਚ ਮਿਲੇ ਤੇ ਕਿਹਾ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ।
ਉਸ ਸਮੇਂ ਨੇਹਾ ਨੇ ਕੋਹਲੀ ਦੇ ਨਾਲ ਖਿੱਚੀ ਤਸਵੀਰ ਨੂੰ ਸ਼ੇਅਰ ਕੀਤਾ ਤੇ ਦੱਸਿਆ ਕਿ ਉਹ ਸਮਾਂ ਕਿਸ ਤਰ੍ਹਾਂ ਦਾ ਰਿਹਾ ਸੀ। ਨੇਹਾ ਨੇ ਲਿਖਿਆ ਮੈਂ ਖਿੜਕੀ ਤੋਂ ਬਾਹਰ ਦੇਖ ਰਹੀ ਸੀ, ਜਦੋਂ ਮੁੜੀ ਤਾਂ ਦੇਖਿਆ ਮੇਰੇ ਸਾਹਮਣੇ ਵਿਰਾਟ ਕੋਹਲੀ ਖੜ੍ਹਾ ਹੈ। ਉਹ ਆਪਣਾ ਬੈਗ ਕੇਬਿਨ ਦੇ ਬਾਕਸ 'ਚ ਸੈੱਟ ਕਰ ਰਿਹਾ ਸੀ। ਮੈਨੂੰ ਦੇਖਦੇ ਹੀ ਉਸ ਨੇ ਕਿਹਾ ਮੈਂ ਤੁਹਾਡਾ ਬਹੁਤ ਵੱਡਾ ਫੈਨਸ ਹਾਂ ਮਿਸ ਕੱਕੜ। ਨੇਹਾ ਦਾ ਵਿਰਾਟ ਦੇ ਮੂੰਹ ਤੋਂ ਆਪਣੇ ਬਾਰੇ ਸੁਣਨਾ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਸੀ।

PunjabKesari
ਨੇਹਾ ਨੇ ਅੱਗੇ ਕਿਹਾ- ਵਿਰਾਟ ਨੇ ਮੈਨੂੰ ਕਿਹਾ ਕੇ ਤੁਹਾਡੇ ਗਾਣੇ ਮੈਨੂੰ ਬਹੁਤ ਪਸੰਦ ਹਨ। ਜਦੋਂ ਮੈਂ ਉਸ ਤੋਂ ਪੁੱਛਿਆ ਕਿ ਕਿਹੜਾ ਗਾਣਾ ਬਹੁਤ ਪਸੰਦ ਹੈ ਤਾਂ ਕੋਹਲੀ ਨੇ ਕਿਹਾ ਪੰਜਾਬੀ ਗਾਣਾ ਪਿਆਰ ਤੇ ਜੈਗੁਆਰ। ਇਸ ਤੋਂ ਬਾਅਦ ਨੇਹਾ ਨੇ ਵਿਰਾਟ ਨੂੰ ਕਿਹਾ ਕਿ ਮੈਂ ਵੀ ਤੁਹਾਡੀ ਬਹੁਤ ਵੱਡੀ ਫੈਨ ਹਾਂ ਤੇ ਤੁਸੀਂ ਜਿਸ ਤਰ੍ਹਾਂ ਦੇਸ਼ ਦਾ ਨਾਂ ਰੌਸ਼ਨ ਕਰਦੇ ਹੋ ਸਾਨੂੰ ਤੁਹਾਡੇ 'ਤੇ ਮਾਣ ਹੈ।


Related News