ਜਦੋਂ 10 ਸਾਲ ਵੱਡੀ ਤੋ 2 ਬੱਚਿਆਂ ਦੀ ਮਾਂ ''ਤੇ ਆਇਆ ਸੀ ਧਵਨ ਦਾ ਦਿਲ

05/05/2020 1:10:45 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਸ਼ਿਖਰ ਧਵਨ ਟੀਮ ਇੰਡੀਆ ਦੇ ਲਈ 34 ਟੈਸਟ, 136 ਵਨ ਡੇ ਅਤੇ 61 ਟੀ-20 ਖੇਡ ਚੁੱਕੇ ਹਨ। ਉਸ ਨੇ ਰੋਹਿਤ ਸ਼ਰਮਾ ਦੇ ਨਾਲ ਮਿਲ ਕੇ ਦੁਨੀਆ ਦੀ ਬੈਸਟ ਓਪਨਿੰਗ ਜੋੜੀ ਬਣਾਈ। ਧਵਨ ਨੇ 2012 ਵਿਚ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਲਵ ਸਟੋਰੀ ਵੀ ਅਨੋਖੀ ਹੈ। ਧਵਨ ਤੇ ਆਇਸ਼ਾ ਵਿਚਾਲੇ ਫੇਸਬੁੱਕ ਦੇ ਜ਼ਰੀਏ ਗੱਲਬਾਤ ਸ਼ੁਰੂ ਹੋਈ ਸੀ।

PunjabKesari

ਦਰਅਸਲ, ਇਕ ਵਾਰ ਹਰਭਜਨ ਆਪਣੀ ਫੇਸਬੁੱਕ ਚਲਾ ਰਹੇ ਸੀ, ਉਸ ਦੌਰਾਨ ਧਵਨ ਨੂੰ ਉਸ ਦੀ ਵਾਲ 'ਤੇ ਇਕ ਲੜਕੀ ਦੀ ਤਸਵੀਰ ਮਿਲੀ ਸੀ। ਉਸ ਤਸਵੀਰ ਨੂੰ ਦੇਖ ਕੇ ਆਇਸ਼ਾ ਨੂੰ ਧਵਨ ਆਪਣਾ ਦਿਲ ਦੇ ਬੈਠੇ। ਧਵਨ ਨੇ ਇਸ ਤੋਂ ਬਾਅਦ ਆਇਸ਼ਾ ਨੂੰ ਰਿਕੁਐਸਟ ਭੇਜ ਦਿੱਤੀ। ਭਾਰਤੀ ਓਪਨਰ ਨੂੰ ਨਹੀਂ ਲੱਗ ਰਿਹਾ ਸੀ ਕਿ ਉਹ ਸਵੀਕਾਰ ਕਰੇਗੀ ਪਰ ਆਇਸ਼ਾ ਨੇ ਰਿਕੁਐਸਟ ਸਵੀਕਾਰ ਕਰ ਲਈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਵਧੀ। ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ। ਧਵਨ ਨੂੰ ਆਇਸ਼ਾ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਤਲਾਕਸ਼ੁਦਾ ਹੈ। ਉਸ ਦੇ 2 ਬੱਚੇ ਹਨ। ਧਵਨ ਨੂੰ ਇਸ ਗਲ ਨਾਲ ਕੋਈ ਫਰਕ ਨਹੀਂ ਪਿਆ। ਆਇਸ਼ਾ ਉਸ ਤੋਂ 10 ਸਾਲ ਵੱਡੀ ਹੈ, ਫਿਰ ਵੀ ਉਸਨੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। 

PunjabKesari

ਇਨ੍ਹਾਂ ਸਾਰੀਆਂ ਗੱਲਾਂ ਵਿਚਾਲੇ ਧਵਨ ਨੂੰ ਪਰਿਵਾਰ ਦਾ ਸਾਥ ਨਹੀਂ ਮਿਲਿਆ ਪਰ ਮਾਂ ਨੇ ਧਵਨ ਦਾ ਸਾਥ ਦਿੱਤਾ। 2009 ਵਿਚ ਦੋਵਾਂ ਦੀ ਮੰਗਣੀ ਹੋਈ। ਇਸ ਤੋਂ ਬਾਅਦ 30 ਅਕਤੂਬਰ, 2012 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਧਵਨ ਦਾ ਇਸ ਬਾਰੇ ਕਹਿਣਾ ਹੈ ਕਿ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੈਂ 2-2 ਬੇਟੀਆਂ ਦਾ ਪਿਤਾ ਹਾਂ। ਧਵਨ ਨਾਲ ਵਿਆਹ ਤੋਂ ਬਾਅਦ ਆਇਸ਼ਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਜੋਰਾਵਰ ਹੈ। ਵਿਆਹ ਤੋਂ ਪਹਿਲਾਂ ਆਇਸ਼ਾ ਇਕ ਪੇਸ਼ੇਵਰ ਮੁੱਕੇਬਾਜ਼ ਸੀ। ਧਵਨ ਨੇ ਭਾਰਤ ਦੇ ਲਈ 34 ਟੈਸਟ ਵਿਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। ਉਸ ਨੇ 136 ਵਨ ਡੇ ਵਿਚ 45.14 ਦੀ ਔਸਤ ਨਾਲ 5688 ਦੌੜਾਂ ਬਣਾਈਆਂ। 61 ਟੀ-20 ਵਿਚ ਉਸ ਦੇ ਨਾਂ 1588 ਦੌੜਾਂ ਹਨ।


Ranjit

Content Editor

Related News