ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਵੈਸਟਇੰਡੀਜ਼ ਟੀਮ ਦਾ ਐਲਾਨ, ਪੋਲਾਰਡ ਦੀ ਹੋਈ ਵਾਪਸੀ

Saturday, Jan 01, 2022 - 01:06 PM (IST)

ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਵੈਸਟਇੰਡੀਜ਼ ਟੀਮ ਦਾ ਐਲਾਨ, ਪੋਲਾਰਡ ਦੀ ਹੋਈ ਵਾਪਸੀ

ਸੇਂਟ ਜੋਨਸ (ਏਂਟੀਗਾ)- ਕੀਰੋਨ ਪੋਲਾਰਡ ਸੱਟ ਦੇ ਬਾਅਦ ਵਾਪਸੀ ਕਰਦੇ ਹੋਏ ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਹੋਣ ਵਾਲੀਆਂ ਸੀਮਿਤ ਓਵਰਾਂ ਦੀਆਂ ਕ੍ਰਿਕਟ ਸੀਰੀਜ਼ਾਂ 'ਚ ਵੈਸਟਇੰਡੀਜ਼ ਦੀ ਟੀਮ ਦੀ ਅਗਵਾਈ ਕਰਨਗੇ। ਵੈਸਟਇੰਡੀਜ਼ ਨੂੰ ਇੰਗਲੈਂਡ ਦੇ ਖ਼ਿਲਾਫ਼ 22 ਤੋਂ 30 ਜਨਵਰੀ ਤਕ ਬਾਰਬਡੋਸ ਦੇ ਕੇਨਸਿੰਗਟਨ ਓਵਲ 'ਚ ਪੰਜ ਟੀ20 ਕੌਮਾਂਤਰੀ ਮੁਕਾਬਲੇ ਖੇਡਣੇ ਹਨ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਭੈਣ ਅੰਜੂ ਸਹਿਵਾਗ ਆਮ ਆਦਮੀ ਪਾਰਟੀ 'ਚ ਹੋਈ ਸ਼ਾਮਲ

ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਟੀਮ 8 ਤੋਂ 16 ਜਨਵਰੀ ਦਰਮਿਆਨ ਤਿੰਨ ਵਨ-ਡੇ ਕੌਮਾਂਤਰੀ ਤੇ ਇਕਮਾਤਰ ਟੀ-20 ਮੈਚ ਲਈ ਜਮੈਕਾ ਦੇ ਸਬੀਨਾ ਪਾਰਕ 'ਚ ਆਇਰਲੈਂਡ ਦੀ ਮੇਜ਼ਬਾਨੀ ਕਰੇਗੀ। ਵੈਸਟਇੰਡੀਜ਼ ਨੇ ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਸੀਰੀਜ਼ ਦੇ ਲਈ ਸ਼ੁੱਕਰਵਾਰ ਨੂੰ ਟੀਮ ਦਾ ਐਲਾਨ ਕੀਤਾ। ਪੋਲਾਰਡ ਟੀ20 ਵਿਸ਼ਵ ਕੱਪ ਦੇ ਦੌਰਾਨ ਪੈਰ ਦੀਆਂ ਮਾਸਪੇਸ਼ੀਆਂ 'ਚ ਲੱਗੀ ਸੱਟ ਕਾਰਨ ਪਾਕਿਸਤਾਨ ਦੌਰੇ 'ਤੇ ਨਹੀਂ ਗਏ ਸਨ।

ਇੰਗਲੈਂਡ ਤੇ ਆਇਰਲੈਂਡ ਖ਼ਿਲਾਫ਼ ਟੀ-20 ਮੈਚਾਂ ਲਈ ਵੈਸਟਇੰਡੀਜ਼ ਦੀ ਟੀਮ : ਕੀਰੋਨ ਪੋਲਾਰਡ (ਕਪਤਾਨ), ਨਿਕੋਲਸ ਪੂਰਨ, ਫਾਬੀਅਨ ਐਲੇਨ (ਸਿਰਫ਼ ਇੰਗਲੈਂਡ ਦੇ ਖ਼ਿਲਾਫ਼), ਡੇਰੇਨ ਬ੍ਰਾਵੋ (ਸਿਰਫ਼ ਇੰਗਲੈਂਡ ਦੇ ਖ਼ਿਲਾਫ਼), ਡੇਰੇਨ ਬ੍ਰਾਵੋ (ਸਿਰਫ਼ ਇੰਗਲੈਂਡ ਦੇ ਖ਼ਿਲਾਫ਼), ਰੋਸਟਨ ਚੇਸ, ਸ਼ੇਲਡਨ ਕੋਟਰੇਲ, ਡੋਮੀਨਿਕ ਡ੍ਰੇਕਸ, ਸ਼ਾਈ ਹੋਪ, ਅਕੀਲ ਹੁਸੈਨ, ਜੇਸਨ ਹੋਲਡਰ, ਬ੍ਰੈਂਡਨ ਕਿੰਗ, ਕਾਈਲ ਮਾਇਰਸ, ਰੋਵਮੈਨ ਪਾਵੇਲ, ਰੋਮਾਨ ਰੋਮਾਰੀਓ ਸ਼ੇਪਰਡ, ਓਡੀਅਨ ਸਮਿਥ ਤੇ ਹੇਡਨ ਵਾਲਸ਼ ਜੂਨੀਅਰ।

ਇਹ ਵੀ ਪੜ੍ਹੋ : SA vs IND : ਸੈਂਚੂਰੀਅਨ ਟੈਸਟ 'ਚ ਜਿੱਤ ਦੇ ਬਾਵਜੂਦ ਭਾਰਤੀ ਟੀਮ 'ਤੇ ਲੱਗਾ ਜੁਰਮਾਨਾ

ਆਇਰਲੈਂਡ ਖ਼ਿਲਾਫ਼ ਵਨ-ਡੇ ਮੈਚਾਂ ਲਈ ਟੀਮ : ਕੀਰੋਨ ਪੋਲਾਰਡ (ਕਪਤਾਨ), ਸ਼ਮਾਰਾਹ ਬਰੁਕਸ, ਰੇਸਟਨ ਚੇਜ਼, ਜਸਟਿਨ ਗ੍ਰੀਵਸ, ਜੇਸਨ ਹੋਲਡਰ, ਅਕੀਲ ਹੁਸੈਨ, ਅਲਜਾਰੀ ਜੋਸੇਫ, ਗੁਡਾਕੇਸ਼ ਮੋਤੀ, ਜੇਡਨ ਸੀਲਸ, ਨਿਕੋਲਸ ਪੂਰਨ, ਰੋਮਾਰੀਓ ਸ਼ੇਪਰਡ, ਓਡੀਅਨ ਸਮਿਥ ਤੇ ਡੇਵੋਨ ਥਾਮਸ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News