ਰੋਮਾਂਚਕ ਮੁਕਾਬਲੇ 'ਚ ਇਕ ਦੌੜ ਤੋਂ ਖੁੰਝਿਆ ਵਿੰਡੀਜ਼, ਇੰਗਲੈਂਡ ਨੇ ਸੀਰੀਜ਼ 'ਚ ਕੀਤੀ ਬਰਾਬਰੀ

Monday, Jan 24, 2022 - 07:59 PM (IST)

ਬ੍ਰਿਜਟਾਊਨ- ਵੈਸਟਇੰਡੀਜ਼ ਦੇ ਬੱਲੇਬਾਜ਼ ਆਖਿਰੀ ਓਵਰ 'ਚ ਦੌੜ ਬਣਾਉਣ ਦੇ ਬਾਵਜੂਦ ਦੂਜੇ ਟੀ-20 ਮੈਚ ਵਿਚ ਸਿਰਫ 1 ਦੌੜ ਨਾਲ ਖੁੰਝ ਗਏ ਤੇ ਇੰਗਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਹੈ। ਏਸ਼ੇਜ਼ ਸੀਰੀਜ਼ ਵਿਚ 4-0 ਦੀ ਹਾਰ ਤੋਂ ਬਾਅਦ ਇੰਗਲੈਂਡ ਨੂੰ ਇੱਥੇ ਪਹਿਲੇ ਟੀ-20 ਵਿਚ ਵੈਸਟਇੰਡੀਜ਼ ਨੇ 9 ਵਿਕਟਾਂ ਨਾਲ ਹਰਾਇਆ ਸੀ। ਦੂਜੇ ਟੀ-20 ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 8 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਜੈਸਨ ਰਾਏ ਨੇ 31 ਗੇਂਦਾਂ ਵਿਚ 45 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਵੈਸਟਇੰਡੀਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸੱਤ ਵਿਕਟਾਂ 'ਤੇ 13 ਓਵਰਾਂ ਵਿਚ 78 ਦੌੜਾਂ ਬਣਾਈਆਂ ਸਨ। ਇਕ ਸਮੇਂ ਉਸਦਾ ਸਕੋਰ 8 ਵਿਕਟਾਂ 'ਤੇ 111 ਦੌੜਾਂ ਸਨ ਤੇ ਉਸ ਨੂੰ ਤਿੰਨ ਓਵਰਾਂ ਵਿਚ 60 ਦੌੜਾਂ ਚਾਹੀਦੀਆਂ ਸਨ।

PunjabKesariPunjabKesari
ਵੈਸਟਇੰਡੀਜ਼ ਦੇ 10ਵੇਂ ਨੰਬਰ ਦੇ ਬੱਲੇਬਾਜ਼ ਅਕੀਲ ਹੁਸੈਨ ਨੇ ਸ਼ਾਕਿਬ ਮਹਿਮੂਦ ਨੂੰ ਆਖਰੀ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਛੱਕੇ ਲਗਾਏ। ਉਹ 16 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਅਜੇਤੂ ਰਹੇ। ਆਲਰਾਊਂਡਰ ਖਿਡਾਰੀ ਰੋਮਾਰੀਓ ਸ਼ੇਫਰਡ 28 ਗੇਂਦਾਂ ਵਿਚ ਇਕ ਚੌਕੇ ਤੇ ਪੰਜ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਨੇ 29 ਗੇਂਦਾਂ ਵਿਚ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਉਹ ਆਖਰੀ ਓਵਰ ਵਿਚ 30 ਦੌੜਾਂ ਚਾਹੀਦੀਆਂ ਸਨ ਤੇ ਹੁਸੈਨ ਨੇ ਤਿੰਨ ਛੱਕੇ ਲਗਾ ਕੇ ਇਕਪਾਸੜ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇੰਗਲੈਂਡ ਦੇ ਲਈ ਮੋਇਨ ਅਲੀ ਨੇ ਚਾਰ ਓਵਰਾਂ ਵਿਚ 24 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਤੀਜੇ ਟੀ-20 ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News