ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਨੇ ਕੋਚ ਪਾਇਬਸ ਨੂੰ ਹਟਾਇਆ
Friday, Apr 12, 2019 - 02:33 PM (IST)
ਐਂਟੀਗਾ— ਵੈਸਟਇੰਡੀਜ਼ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਸੱਤ ਹਫ਼ਤੇ ਪਹਿਲਾਂ ਵਿਵਾਦਾਂ ਤੋਂ ਘਿਰੇ ਰਹਿਣ ਵਾਲੇ ਕੋਚ ਰਿਚਰਡ ਪਾਇਬਸ ਨੂੰ ਪਦ ਤੋਂ ਹੱਟਾ ਦਿੱਤਾ। ਫਲਾਇਡ ਰੀਫਰ ਨੂੰ ਨਵਾਂ ਅੰਤਰਿਮ ਕੋਚ ਬਣਾਇਆ ਗਿਆ ਹੈ। ਉਥੇ ਹੀ ਕਰਟਨੀ ਬ੍ਰਾਊਨ ਦੀ ਜਗ੍ਹਾ ਰਾਬਰਟ ਹੈਸ ਚੋਣ ਕਮੇਟੀ ਦੇ ਅੰਤਰਿਮ ਪ੍ਰਮੁੱਖ ਹੋਣਗੇ। ਪੂਰੀ ਚੋਣ ਕਮੇਟੀ ਹੀ ਬਦਲ ਦਿੱਤੀ ਗਈ ਹੈ। ਕ੍ਰਿਕਟ ਵੈਸਟਇੰਡੀਜ਼ ਦੇ ਪ੍ਰਧਾਨ ਰਿੱਕੀ ਸਕੇਰਿਟ ਨੇ ਕਿਹਾ, '' ਹੈਸ ਦੇ ਰੂਪ 'ਚ ਸਾਨੂੰ ਆਪਣੀ ਚੋਣ ਨੀਤੀ ਦੇ ਸਮਾਨ ਕੰਮ ਕਰਨ ਵਾਲਾ ਅੰਤਰਿਮ ਪ੍ਰਧਾਨ ਮਿਲ ਗਿਆ ਹੈ।ਸਾਨੂੰ ਉਮੀਦ ਹੈ ਕਿ ਰੀਫਰ ਦੇ ਨਾਲ ਵੈਸਟਇੰਡੀਜ਼ ਕ੍ਰਿਕਟ ਫਿਰ ਨਵੀਂ ਉਚਾਈਆਂ ਤੱਕ ਪਹੁੰਚੇਗੀ। ਵੈਸਟਇੰਡੀਜ਼ ਨੂੰ ਵਿਸ਼ਵ ਕੱਪ 'ਚ 31 ਮਈ ਨੂੰ ਪਾਕਿਸਤਾਨ ਦੇ ਖਿਲਾਫ ਪਹਿਲਾ ਮੈਚ ਖੇਡਣਾ ਹੈ।