ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬਰੀਅਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Friday, Aug 30, 2024 - 11:16 AM (IST)
ਨਵੀਂ ਦਿੱਲੀ- ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬਰੀਅਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਗੈਬਰੀਅਲ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਆਪਣੇ ਸੰਨਿਆਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਪਿਛਲੇ 12 ਸਾਲਾਂ ਤੋਂ ਮੈਂ ਆਪਣੇ ਆਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਦੌਰਾਨ ਉੱਚ ਪੱਧਰ ਦੀ ਕ੍ਰਿਕਟ ਖੇਡਣਾ ਮੇਰੇ ਲਈ ਸਭ ਤੋਂ ਵਧੀਆ ਗੱਲ ਸੀ। ਆਪਣੀ ਮਨਪਸੰਦ ਖੇਡ ’ਚ ਵੈਸਟਇੰਡੀਜ਼ ਦੀ ਨੁਮਾਇੰਦਗੀ ਕਰ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਪਰ ਜਿਵੇਂ ਕਿਹਾ ਜਾਂਦਾ ਹੈ ਕਿ ਹਰ ਚੀਜ਼ ਦਾ ਅੰਤ ਹੁੰਦਾ ਹੈ, ਉਸੇ ਤਰ੍ਹਾਂ ਅੱਜ ਮੈਂ ਆਪਣੇ ਅੰਤਰਰਾਸ਼ਟਰੀ ਕਰੀਅਰ ਤੋਂ ਵੀ ਸੰਨਿਆਸ ਲੈ ਰਿਹਾ ਹਾਂ।’
ਗੈਬਰੀਅਲ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 2012 ’ਚ ਕੀਤੀ ਸੀ। ਉਸ ਨੇ ਆਪਣੇ ਕਰੀਅਰ ’ਚ ਵੈਸਟਇੰਡੀਜ਼ ਲਈ 59 ਟੈਸਟ, 25 ਵਨਡੇ ਅਤੇ 2 ਟੀ-20 ਮੈਚ ਖੇਡੇ ਹਨ ਅਤੇ ਉਨ੍ਹਾਂ ਦੇ ਨਾਂ 202 ਵਿਕਟਾਂ ਹਨ। ਟੈਸਟ ’ਚ ਗੈਬਰੀਅਲ ਦੀ ਸਫਲਤਾ ਉਸ ਦੀ ਲੰਬਾਈ ਅਤੇ ਤਾਕਤ ਦੇ ਕਾਰਨ ਸੀ ਅਤੇ ਉਹ ਬੇਜਾਨ ਪਿੱਚਾਂ ’ਤੇ ਵੀ ਬਹੁਤ ਪ੍ਰਭਾਵਸ਼ਾਲੀ ਸੀ। ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਜੂਨ 2018 ’ਚ ਸ਼੍ਰੀਲੰਕਾ ਦੇ ਖਿਲਾਫ ਇਕ ਟੈਸਟ ਮੈਚ ’ਚ 121 ਦੌੜਾਂ ਦੇ ਕੇ 13 ਵਿਕਟਾਂ ਦਾ ਰਿਹਾ ਹੈ।